Punjab

ਪਟਿਆਲਾ ‘ਚ ਟਲਿਆ ਵੱਡਾ ਹਾਦਸਾ, ਡਰਾਈਵਰ ਨੇ ਦਿਖਾਈ ਸਿਆਣਪ

ਪਟਿਆਲਾ (Patiala) ਵਿੱਚ ਅੱਜ ਵੱਡਾ ਹਾਦਸਾ ਹੁੰਦਾ-ਹੁੰਦਾ ਟਲ ਗਿਆ। ਪੀਆਰਟੀਸੀ (PRTC) ਦੀ ਬੱਸ ਆਪਣੀ ਮੰਜਿਲ ਵੱਲ ਜਾ ਰਹੀ ਸੀ ਤਾਂ ਅਚਾਨਕ ਬੱਸ ਦੇ ਟਾਇਰ ਨਿਕਲ ਗਏ। ਇਸ ਨਾਲ ਵੱਡਾ ਹਾਦਸਾ ਵਾਪਰ ਸਕਦਾ ਸੀ, ਪਰ ਡਰਾਈਵਰ ਨੇ ਆਪਣੀ ਸਿਆਣਪ ਨਾਲ ਬੱਸ ਨੂੰ ਕਾਬੂ ਕਰ ਲਿਆ। ਜੇਕਰ ਬੱਸ ਡਰਾਈਵਰ ਇਸ ਉੱਤੇ ਕਾਬੂ ਨਾ ਪਾਉਂਦਾ ਤਾਂ ਬੱਸ ਦੂਜੇ ਪਾਸੇ ਜਾ ਕੇ ਪਲਟ ਸਕਦੀ ਸੀ। ਡਰਾਈਵਰ ਨੇ ਆਪਣੀ ਸਿਆਣਪ ਵਰਤਦਿਆਂ ਹੋਇਆ ਬੱਸ ਨੂੰ ਇਕ ਪਾਸੇ ਕਰ ਲਿਆ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ। ਇਸ ਮੌਕੋ ਬੱਸ ਨੂੰ ਜ਼ਰੂਰ ਨੁਕਸਾਨ ਪੁੱਜਾ ਹੈ ਪਰ ਸਭ ਸਵਾਰੀਆਂ ਸਹੀ ਸਲਾਮਤ ਹਨ।

ਇਹ ਵੀ ਪੜ੍ਹੋ –   ਅਕਾਲੀ ਦਲ ਨੂੰ ਲੱਗਾ ਝਟਕਾ, ਇਕ ਹੋਰ ਲੀਡਰ ਨੇ ਛੱਡੀ ਪਾਰਟੀ