‘ਦ ਖ਼ਾਲਸ ਬਿਊਰੋ : ਅੰਮ੍ਰਿਤਸਰ ਦੇ ਥਾਣਾ ਰਾਮਬਾਗ ਦੇ ਹੇਠ ਆਉਦੇ ਚਿੱਤਰਾ ਸਿਨੇਮਾ ਕੋਲ ਲੁ ਟੇਰਿਆ ਵੱਲੋਂ ਦੋ ਨੌਜਵਾਨਾਂ ਦੀ ਤੇਜ਼ ਧਾਰ ਹਥਿਆ ਰ ਨਾਲ ਬੇਰ ਹਿਮੀ ਨਾਲ ਕਤ ਲ ਕਰ ਦਿੱਤਾ ਗਿਆ ਹੈ। ਇਹ ਹਮ ਲਾ ਤਿੰਨ ਲੁਟੇ ਰਿਆਂ ਵੱਲੋਂ ਇਨ੍ਹਾਂ ਨੂੰ ਲੁੱ ਟਣ ਦੇ ਇਰਾਦੇ ਨਾਲ ਕੀਤਾ ਗਿਆ ਸੀ, ਜਿਸ ਵਿੱਚ ਉਨ੍ਹਾਂ ਨੇ ਤੇਜ਼ ਧਾਰ ਹਥਿਆਰਾਂ ਦੀ ਵਰਤੋਂ ਕੀਤੀ। ਜਾਣਕਾਰੀ ਮੁਤਾਬਿਕ ਚਿਤਰਾ ਸਿਨੇਮਾ ਨੇੜੇ ਤਿੰਨ ਵਿਅਕਤੀਆਂ ਵੱਲੋਂ ਨੌਜਵਾਨਾਂ ਨੂੰ ਰੋਕਿਆ ਅਤੇ ਉਨ੍ਹਾਂ ਦਾ ਮੋਟਰਸਾਈਕਲ ਖੋਹਣ ਦਾ ਯਤਨ ਕੀਤਾ, ਜਦੋਂ ਉਨ੍ਹਾਂ ਨੌਜਵਾਨਾਂ ਨੇ ਵਿਰੋਧ ਕੀਤਾ ਤਾਂ ਲੁਟੇ ਰਿਆਂ ਨੇ ਤੇਜ਼ ਧਾਰ ਹਥਿ ਆਰਾਂ ਨਾਲ ਹਮ ਲਾ ਕਰ ਦਿੱਤਾ। ਇਸ ਕਾਰਨ 27 ਸਾਲਾ ਰਿਸ਼ਭ ਅਤੇ 32 ਸਾਲਾ ਜਗਦੀਸ਼ ਦੋਵੇਂ ਬੁਰੀ ਤਰ੍ਹਾਂ ਜ਼ ਖ਼ਮੀ ਹੋ ਗਏ। ਹਸਪਤਾ ਲ ਵਿੱਚ ਉਨ੍ਹਾਂ ਦੋਵਾਂ ਨੂੰ ਮ੍ਰਿ ਤਕ ਐਲਾਨ ਦਿੱਤਾ ਗਿਆ। ਵੋਟਾਂ ਦੌਰਾਨ ਸ਼ਹਿਰ ਵਿੱਚ ਸੁਰੱਖਿਆ ਪ੍ਰਬੰਧ ਹਨ ਪਰ ਇਸ ਦੇ ਬਾਵਜੂਦ ਇਹ ਘਟਨਾ ਹੋਈ ਹੈ। ਮ੍ਰਿ ਤਕਾਂ ਦੀ ਪਛਾਣ ਰਿਸ਼ਭ ਵਾਸੀ ਕਾਠੀਆਂ ਵਾਲਾ ਬਾਜ਼ਾਰ ਅਤੇ ਜਗਦੀਸ਼ ਵਾਸੀ ਖੂਹ ਬੰਬੇਵਾਲਾ ਵਜੋਂ ਹੋਈ ਹੈ।

Related Post
India, International, Punjab, Video
VIDEO – Canada Work Permit I Foreign Workers Speak
April 15, 2026
