Punjab

ਬਠਿੰਡਾ ਦੇ ਦੋ ਨੌਜਵਾਨਾਂ ਨੇ ਫੌਜ ‘ਚ ਮਾਰੀ ਵੱਡੀ ਮੱਲ

ਬਿਉਰੋ ਰਿਪੋਰਟ – ਬਠਿੰਡਾ ਦੇ ਦੋ ਨੌਜਵਾਨ ਵਿਕਰਮ ਸਿੰਘ ਅਤੇ ਉੱਤਮ ਮਲਿਕ ਨੇ ਫੌਜ ਵਿਚ ਅਫਸਰ ਬਣ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਦੱਸ ਦੇਈਏ ਕਿ ਇਹ ਦੋਵਾਂ ਨੌਜਵਾਨ ਪੱਕੇ ਦੋਸਤ ਅਤੇ ਦੋਵੇਂ ਹਾਊਸਫੈਡ ਕਲੋਨੀ ਕਲੋਨੀ ਦੇ ਰਹਿਣ ਵਾਲੇ ਹਨ। ਦੋਵੇਂ ਜਾਣੇ ਲੈਫਨੀਨੈਂਟ ਬਣੇ ਹਨ, ਜਿਸ ਕਾਰਨ ਇਲਾਕੇ ਵਿਚ ਖੁਸ਼ੀ ਦਾ ਮਾਹੌਲ ਹੈ। ਦੋਵਾਂ ਦੇ ਘਰ ਪਹੁੰਚਣ ਤੇ ਪਰਿਵਾਰ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ –  ਇਨ੍ਹਾਂ ਮੁੱਦਿਆਂ ਨੂੰ ਲੈ ਕੇ ਮੀਤ ਹੇਅਰ ਨੇ ਮੋਦੀ ਸਰਕਾਰ ਨੂੰ ਸੁਣਾਈਆਂ ਖਰੀਆਂ-ਖਰੀਆਂ