Punjab

ਬਟਾਲਾ ‘ਚ ਦੋ ਟਰੱਕਾਂ ਨੂੰ ਲੱਗੀ ਅੱਗ, ਪੀੜਤ ਨੇ ਕੀਤੀ ਮੁਆਵਜ਼ੇ ਦੀ ਮੰਗ

ਬਟਾਲਾ (Batala) ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਪਿੰਡ ਖੋਖਰ ਫੌਜਿਆਂ ਨੇੜੇ ਦੋ ਟਰੱਕਾਂ ਨੂੰ ਅੱਗ ਲੱਗ ਹੈ। ਜਾਣਕਾਰੀ ਮੁਤਾਬਕ ਖੇਤਾਂ ‘ਚ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਈ ਹੋਈ ਸੀ, ਜਿਸ ਕਾਰਨ ਸੜਕ ‘ਤੇ ਖੜ੍ਹੇ ਕਣਕ ਨਾਲ ਭਰੇ ਦੋ ਟਰੱਕਾਂ ਨੂੰ ਅੱਗ ਲੱਗ ਗਈ। ਅੱਗ ਉੱਤੇ ਕਾਬੂ ਪਾਉਣ ਦੀ ਲੋਕਾਂ ਵੱਲੋਂ ਕੋਸ਼ਿਸ਼ ਕੀਤੀ ਗਈ ਪਰ ਅੱਗ ਜਿਆਦਾ ਹੋਣ ਕਾਰਨ ਕਾਬੂ ਨਾ ਪਾਇਆ ਜਾ ਸਕਿਆ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਇਸ ਘਟਨਾ ਕਾਰਨ ਟਰੱਕ ਮਾਲਕ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਟਰੱਕ ਇੱਕੋ ਮਾਲਕ ਦੇ ਸਨ।

ਜਾਣਕਾਰੀ ਮੁਤਾਬਕ ਦੋਵੇਂ ਟਰੱਕ ਸੜਕ ਉੱਤੇ ਖੜ੍ਹੇ ਸਨ, ਜਿਸ ਕਾਰਨ ਅੱਗ ਦੀ ਝਪੇਟ ਵਿੱਚ ਆ ਗਏ। ਕਿਹਾ ਜਾ ਰਿਹਾ ਹੈ ਕਿ ਤੇਜ਼ ਹਵਾ ਕਾਰਨ ਅੱਗ ਟਰੱਕਾਂ ਤੱਕ ਪਹੁੰਚ ਗਈ। ਜਦੋਂ ਤੱਕ ਟਰੱਕ ਮਾਲਕ ਨੂੰ ਇਸ ਬਾਰੇ ਪਤਾ ਲੱਗਾ ਉਦੋਂ ਤੱਕ ਅੱਗ ਪੂਰੀ ਤਰ੍ਹਾਂ ਫੈਲ ਚੁੱਕੀ ਸੀ। ਪੀੜਤ ਟਰੱਕ ਮਾਲਕ ਨੇ ਪ੍ਰਸ਼ਾਸਨ ਨੂੰ ਮੁਆਵਜ਼ਾ ਦੇਣ ਦੀ ਅਪੀਲ ਕੀਤੀ ਹੈ।  ਪੀੜਤ ਨੇ ਅੱਗ ਲਾਉਣ ਵਾਲੇ ਕਿਸਾਨ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ – ਸਵਾਤੀ ਨੂੰ ਕੇਜਰੀਵਾਲ ਦੇ ਘਰ ਲੈਕੇ ਪਹੁੰਚੀ ਪੁਲਿਸ! ‘PA ‘ਤੇ ਢਿੱਡ ‘ਚ ਲੱਤ ਮਾਰੀ,ਕੱਪੜੇ ਪਾੜੇ’! ‘BJP ਦਾ ਮੋਹਰਾ ਸਵਾਤੀ’!