‘ਦ ਖ਼ਾਲਸ ਬਿਊਰੋ : ਪਾਕਿਸਤਾਨ ਦੇ ਪੇਸ਼ਾਵਰ ਤੋਂ ਇੱਕ ਮੰਦ ਭਾਗੀ ਖ਼ਬਰ ਸਾਹਮਣੇ ਆਈ ਹੈ । ਪੇਸ਼ਾਵਰ ਵਿੱਚ ਦੋ ਸਿੱਖਾਂ ਦਾ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਗੋ ਲੀਆਂ ਮਾ ਰ ਕੇ ਬੇਰ ਹਿਮੀ ਨਾਲ ਕਤ ਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ, ਦੋਵੇਂ ਸਿੱਖ ਕਈ ਸਾਲਾਂ ਤੋਂ ਪੇਸ਼ਾਵਰ ਵਿੱਚ ਦੁਕਾਨ ਚਲਾ ਰਹੇ ਸਨ। ਮ੍ਰਿ ਤਕਾਂ ਦੀ ਪਛਾਣ ਕਵਲਜੀਤ ਅਤੇ ਰਣਜੀਤ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਦੋਵੇਂ ਸਿੱਖਾਂ ‘ਤੇ ਉਸ ਵੇਲੇ ਗੋ ਲੀਆਂ ਚਲਾਈਆਂ ਗਈਆਂ, ਜਦੋਂ ਉਹ ਦੁਕਾਨ ਵਿੱਚ ਬੈਠੇ ਸਨ। ਦੁਕਾਨਾਂ ਤੇ ਪਹਿਲਾਂ ਗੋ ਲੀ ਬਾਰੀ ਕੀਤੀ ਗਈ ਅਤੇ ਬਾਅਦ ਵਿੱਚ ਨਿਸ਼ਾ ਨਾ ਬਣਾ ਕੇ, ਦੋਵੇਂ ਸਿੱਖਾਂ ਦਾ ਬੇਰ ਹਿਮੀ ਨਾਲ ਗੋ ਲੀਆਂ ਮਾ ਰ ਕੇ ਕ ਤਲ ਕਰ ਦਿੱਤਾ ਗਿਆ। ਘਟ ਨਾ ਨਾਲ ਦੁਨੀਆ ਭਰ ਦੇ ਸਿੱਖਾਂ ਵਿੱਚ ਰੋ ਸ ਦੀ ਲਹਿਰ ਫੈਲ ਗਈ ਹੈ।
ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਮਹਿਮੂਦ ਖਾਨ ਨੇ ਇਸ ਘਟਨਾ ਦਾ ਨੋਟਿਸ ਲਿਆ ਅਤੇ ਪੁਲਿਸ ਦੇ ਇੰਸਪੈਕਟਰ ਜਨਰਲ ਨੂੰ ਹੱ ਤਿਆ ਵਿੱਚ ਸ਼ਾਮਲ ਲੋਕਾਂ ਦੀ ਤੁਰੰਤ ਗ੍ਰਿਫ ਤਾਰੀ ਲਈ ਲੋੜੀਂਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਮਹਿਮੂਦ ਖਾਨ ਨੇ ਕਿਹਾ ਕਿ ਇਹ ਘਟਨਾ ਬਹੁਤ ਹੀ ਨਿੰਦਣਯੋਗ ਤੇ ਦੁਖਦਾਈ ਹੈ। ਇਸ ਘਿ ਨਾਉਣੇ ਕ ਤਲ ਵਿੱਚ ਸ਼ਾਮਲ ਤੱਤ ਕਾਨੂੰਨ ਦੀ ਸ਼ਹਿ ਤੋਂ ਬਚ ਨਹੀਂ ਸਕਦੇ। ਮੰਤਰੀ ਨੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਦਾ ਅਹਿਦ ਵੀ ਲਿਆ।
ਦੂਜੇ ਪਾਸੇ , ਇਸ ਸਾਰੀ ਘਟ ਨਾ ਦੀ ਐਸਜੀਪੀਸੀ ਪ੍ਰਧਾਨ ਦੇ ਹਰਜਿੰਦਰ ਸਿੰਘ ਧਾਮੀ ਨੇ ਸਖਤ ਸ਼ਬਦਾ ਵਿੱਚ ਨਿੰਦਾ ਕੀਤੀ ਹੈ । ਉਨ੍ਹਾਂ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਉੱਥੇ ਵਸਦੇ ਘੱਟ ਗਿਣਤੀ ਭਾਈਚਾਰੇ ਦੀ ਜਾ ਨ ਮਾ ਲ ਦੀ ਰਾਖੀ ਨੂੰ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਅਜਿਹੀਆਂ ਘਟ ਨਾਵਾਂ ਹੋ ਚੁੱਕੀਆਂ ਹਨ ਤੇ ਸਰਕਾਰਾਂ ਇਸ ਨੂੰ ਤਰਜੀਹੀ ਆਧਾਰ ’ਤੇ ਲੈਣ। ਦੁੱਖ ਜਾਹਰ ਕਰਦਿਆਂ ਹੋਏ ਧਾਮੀ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ, ਕਾਤ ਲਾਂ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇ।