Punjab

ਧੁੰਦ ਕਾਰਨ 2 ਸਕੂਲ ਬੱਸਾਂ ਟਕਰਾਈਆਂ ਸਕੂਲੀ ਬੱਸਾਂ, ਬੱਚਿਆਂ ਨੂੰ ਲੱਗੀਆਂ ਸੱਟਾਂ

ਵੀਰਵਾਰ ਸਵੇਰੇ ਮੁਹਾਲੀ ਦੇ ਕੁਰਾਲੀ ਨੇੜੇ ਚੰਡੀਗੜ੍ਹ ਹਾਈਵੇਅ ‘ਤੇ ਭਾਰੀ ਧੁੰਦ ਕਾਰਨ ਦੋ ਸਕੂਲ ਬੱਸਾਂ ਆਪਸ ਵਿੱਚ ਟਕਰਾ ਗਈਆਂ। ਇੱਕ ਬੱਸ ਕੁਰਾਲੀ ਤੋਂ ਆ ਰਹੀ ਸੀ, ਜਦਕਿ ਦੂਜੀ ਗਲਤ ਸਾਈਡ ‘ਤੇ ਜਾ ਰਹੀ ਸੀ। ਹਾਦਸਾ ਯਮੁਨਾ ਅਪਾਰਟਮੈਂਟਸ ਨੇੜੇ ਹੋਇਆ। ਸੇਂਟ ਐਜ਼ਰਾ ਸਕੂਲ ਅਤੇ ਡੀਪੀਐੱਸ ਦੀਆਂ ਬੱਸਾਂ ਸ਼ਾਮਲ ਸਨ।

ਇਸ ਟੱਕਰ ਵਿੱਚ ਦੋਵਾਂ ਡਰਾਈਵਰਾਂ ਸਮੇਤ ਪੰਜ ਲੋਕ ਜ਼ਖ਼ਮੀ ਹੋ ਗਏ। ਇੱਕ ਡਰਾਈਵਰ ਦੀ ਲੱਤ ਟੁੱਟ ਗਈ, ਦੂਜੇ ਦੇ ਸਿਰ ‘ਤੇ 6 ਟਾਂਕੇ ਲੱਗੇ। ਤਿੰਨ ਬੱਚੇ ਵੀ ਜ਼ਖ਼ਮੀ ਹੋਏ, ਜਿਨ੍ਹਾਂ ਵਿੱਚੋਂ ਦੋ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ, ਜਦਕਿ ਇੱਕ ਨਿਗਰਾਨੀ ਹੇਠ ਹੈ।

ਸਾਰਿਆਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਭੇਜਿਆ ਗਿਆ। ਹਾਦਸੇ ਤੋਂ ਬਾਅਦ ਦੋਵਾਂ ਸਕੂਲਾਂ ਦਾ ਸਟਾਫ ਮੌਕੇ ‘ਤੇ ਪਹੁੰਚਿਆ। ਖੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਪੰਜਾਬ ਅਤੇ ਚੰਡੀਗੜ੍ਹ ਵਿੱਚ ਸੰਘਣੀ ਧੁੰਦ ਨੇ ਸੜਕਾਂ ਤੇ ਅਸਮਾਨ ਨੂੰ ਪ੍ਰਭਾਵਿਤ ਕੀਤਾ ਹੋਇਆ ਹੈ। ਮੌਸਮ ਵਿਭਾਗ ਅਨੁਸਾਰ ਧੁੰਦ ਕਈ ਦਿਨਾਂ ਤੱਕ ਜਾਰੀ ਰਹੇਗੀ, ਜਿਸ ਨਾਲ ਦ੍ਰਿਸ਼ਟਤਾ ਘੱਟ ਰਹੇਗੀ।