ਬਿਉਰੋ ਰਿਪੋਰਟ – ਅਮਰੀਕਾ (America) ਵਿੱਚ ਇੱਕ ਪੰਜਾਬੀ ਨੇ ਹੀ ਦੂਜੇ ਪੰਜਾਬੀ ਨੌਜਵਾਨ ਦਾ ਕਤਲ ਕਰ ਦਿੱਤਾ ਹੈ । ਵਾਰਦਾਤ ਫਰਿਜ਼ਨੋਂ ਵਿੱਚ ਰੈਸਟੋਰੈਂਟ ਬਾਹਰ ਫਾਇਰਿੰਗ (restaurant Firing) ਦੀ ਦੱਸੀ ਜਾ ਰਹੀ ਹੈ । ਮ੍ਰਿਤਕ ਦੀ ਉਮਰ 29 ਸਾਲ ਦੀ ਸੀ ਅਤੇ ਉਸ ਦਾ ਨਾਂ ਹਰਮਨਪ੍ਰੀਤ ਸਿੰਘ ਦੱਸਿਆ ਜਾ ਰਿਹਾ ਹੈ । ਪੁਲਿਸ ਨੇ ਕਤਲ ਕਰਨ ਵਾਲੇ ਲਵਪ੍ਰੀਤ ਨੂੰ ਗ੍ਰਿਫਤਾਰ ਕਰ ਲਿਆ ਹੈ । ਉਸ ਕੋਲੋ ਕਤਲ ਵਿੱਚ ਵਰਤੀ ਗਈ ਪਿਸਤੌਲ ਵੀ ਬਰਾਮਦ ਕਰ ਲਈ ਗਈ ਹੈ ।
ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇ ਨੌਜਵਾਨ ਇੱਕ ਹੋਟਲ ਵਿੱਚ ਪਾਰਟੀ ਦੇ ਅੰਦਰ ਆਏ ਸਨ,ਇਸ ਦੌਰਾਨ ਕਿਸੇ ਗੱਲ ਨੂੰ ਲੈਕੇ ਦੋਵਾਂ ਦੇ ਵਿਚਾਲੇ ਤੂੰ-ਤੂੰ-ਮੈਂ-ਮੈਂ ਹੋ ਗਈ ਅਤੇ ਉਹ ਜਲਦ ਦੀ ਝਗੜੇ ਵਿੱਚ ਬਦਲ ਗਈ । ਮਿੰਟਾ ਵਿੱਚ ਹੀ ਲਵਪ੍ਰੀਤ ਨੇ ਆਪਣੀ ਪਸਤੌਲ ਕੱਢੀ ਅਤੇ ਫਿਰ ਹਰਮਨਪ੍ਰੀਤ ਸਿੰਘ ‘ਤੇ ਫਾਇਰਿੰਗ ਕਰ ਦਿੱਤੀ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ।
ਮੌਕੇ ‘ਤੇ ਮੌਜੂਦ ਲੋਕ ਦੋਵਾਂ ਨੂੰ ਜਾਣ ਦੇ ਸਨ ਅਤੇ ਉਨ੍ਹਾਂ ਮੁਤਾਬਿਕ ਲਵਪ੍ਰੀਤ ਅਤੇ ਹਰਮਨਪ੍ਰੀਤ ਕੈਲੀਫੋਨੀਆ ਦੇ ਰਹਿਣ ਵਾਲੇ ਸਨ । ਦੋਵਾਂ ਵਿੱਚ ਝਗੜੇ ਦਾ ਕਾਰਨ ਸਮਝ ਨਹੀਂ ਆਇਆ ਹੈ।