India

ਜੇਲ੍ਹ ‘ਚ ਰਾਮਲੀਲਾ ਦੌਰਾਨ ਦੋ ਕੈਦੀ ਭੱਜੇ, ਜਾਂਚ ਜਾਰੀ

ਉੱਤਰਾਖੰਡ ਦੇ ਹਰਿਦੁਆਰ ਵਿੱਚ ਬੀਤੀ ਰਾਤ ਦੋ ਕੈਦੀ ਜੇਲ੍ਹ ਵਿੱਚੋਂ ਫਰਾਰ ਹੋ ਗਏ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਜੇਲ੍ਹ ਵਿੱਚ ਰਾਮਲੀਲਾ ਚੱਲ ਰਹੀ ਸੀ। ਜ਼ਿਲ੍ਹਾ ਮੈਜਿਸਟਰੇਟ ਕਰਮਿੰਦਰ ਸਿੰਘ ਨੇ ਦੱਸਿਆ ਕਿ ਜੇਲ੍ਹ ਵਿੱਚ ਰਾਮਲੀਲਾ ਚੱਲ ਰਹੀ ਸੀ, ਜਿਸ ਦੌਰਾਨ ਪੰਕਜ ਅਤੇ ਰਾਮਕੁਮਾਰ ਨਾਮੀ ਕੈਦੀ ਫਰਾਰ ਹੋ ਗਏ ਸਨ।

ਉਸਨੇ ਕਿਹਾ, “ਪੰਕਜ ਕਤਲ ਦਾ ਦੋਸ਼ੀ ਹੈ ਅਤੇ ਰਾਮਕੁਮਾਰ ਅਗਵਾ ਅਤੇ ਫਿਰੌਤੀ ਦੇ ਮਾਮਲੇ ਦਾ ਸਾਹਮਣਾ ਕਰ ਰਿਹਾ ਹੈ। ਜੇਲ ‘ਚ ਉਸਾਰੀ ਦਾ ਕੰਮ ਚੱਲ ਰਿਹਾ ਸੀ, ਜਿਸ ਕਾਰਨ ਪੌੜੀ ਰੱਖੀ ਗਈ ਸੀ।

ਜੇਲ ‘ਚ ਰਾਮਲੀਲਾ ਚੱਲ ਰਹੀ ਸੀ, ਜਿਸ ਕਾਰਨ ਸਾਰਾ ਸਟਾਫ ਰਾਮਲੀਲਾ ‘ਚ ਰੁੱਝਿਆ ਹੋਇਆ ਸੀ ਅਤੇ ਕੈਦੀ ਵੀ ਰਾਮਲੀਲਾ ਦੇਖ ਰਹੇ ਸਨ। ਇਸ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਦੋਵੇਂ ਕੈਦੀ ਪੌੜੀ ਅਤੇ ਆਪਣਾ ਹੋਰ ਸਮਾਨ ਵਰਤ ਕੇ ਫਰਾਰ ਹੋ ਗਏ।” ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਹੈ ਕਿ “ਇਹ ਯਕੀਨੀ ਤੌਰ ‘ਤੇ ਜੇਲ੍ਹ ਪ੍ਰਸ਼ਾਸਨ ਦੀ ਲਾਪਰਵਾਹੀ ਹੈ। ਐਫਆਈਆਰ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਵਿਭਾਗੀ ਜਾਂਚ ਅਤੇ ਮੈਜਿਸਟ੍ਰੇਟ ਜਾਂਚ ਵੀ ਕੀਤੀ ਜਾਵੇਗੀ।

ਇਸ ਮਾਮਲੇ ਸਬੰਧੀ ਐਸਐਸਪੀ ਪ੍ਰਮਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਜਾਂਚ ਕਰ ਰਹੀ ਹੈ ਅਤੇ ਨਿਰਧਾਰਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਅਸੀਂ ਜਲਦੀ ਹੀ ਉਨ੍ਹਾਂ ਨੂੰ ਲੱਭ ਲਵਾਂਗੇ ਅਤੇ ਜੋ ਵੀ ਕਾਨੂੰਨੀ ਕਾਰਵਾਈ ਦੀ ਲੋੜ ਹੋਵੇਗੀ, ਕਰਾਂਗੇ। ਉਸ ਨੇ ਦੱਸਿਆ ਕਿ ਫਰਾਰ ਹੋਏ ਕੈਦੀ ਪੰਕਜ ਦਾ ਸਬੰਧ ਪ੍ਰਵੀਨ ਵਾਲਮੀਕਿ ਗੈਂਗ ਨਾਲ ਹੈ।