ਕੇਂਦਰੀ ਜੇਲ੍ਹ ਹੁਸ਼ਿਆਰਪੁਰ ਦੇ ਜੇਲ੍ਹ ਸੁਪਰਡੈਂਟ ਦੀ ਮੁਅੱਤਲੀ ਦੀ ਖ਼ਬਰ ਦੀ ਸਿਆਹੀ ਅਜੇ ਸੁੱਕੀ ਵੀ ਨਹੀਂ ਸੀ ਕਿ ਅੱਜ ਤੜਕਸਾਰ ਕਰੀਬ ਸਾਢੇ ਤਿੰਨ ਵਜੇ ਜ਼ਿਲ੍ਹਾ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਵਿਖੇ ਦੋ ਹਵਾਲਾਤੀ ਸ਼ੱਕੀ ਹਾਲਤ ਵਿੱਚ ਫਾਹਾ ਲੈ ਕੇ ਮਰ ਗਏ ਹਨ। ਜਿਨ੍ਹਾਂ ਦੀ ਪਛਾਣ ਓਮਕਾਰ ਅਤੇ ਟੀਟੂ ਵਜੋਂ ਹੋਈ ਹੈ। ਇਹ ਘਟਨਾ 23 ਨੰਬਰ ਬੈਰਕ ਵਿੱਚ ਹੋਈ।
ਹਾਲਾਂਕਿ ਅਜੇ ਤੱਕ ਉਨ੍ਹਾਂ ਦੇ ਆਤਮ ਹੱਤਿਆ ਦੇ ਕਾਰਨਾਂ ਦਾ ਨਹੀਂ ਪਤਾ ਲੱਗਾ।
ਜ਼ਿਲ੍ਹੇ ਦੇ ਜੁਡੀਸ਼ੀਅਲ ਅਧਿਕਾਰੀ ਵੀ ਜੇਲ੍ਹ ਅੰਦਰ ਪੁੱਜ ਗਏ ਹਨ ਅਤੇ ਮਾਮਲੇ ਦੀ ਜਾਂਚ ਕਰਨ ਲੱਗ ਪਏ ਹਨ। ਇਨ੍ਹਾਂ ਦੋਵਾਂ ਹਵਾਲਾਤੀਆਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਲਿਜਾਇਆ ਗਿਆ ਹੈ। ਜਿੱਥੇ ਉਨ੍ਹਾਂ ਦਾ ਦੁਪਹਿਰ ਨੂੰ ਪੋਸਟਮਾਰਟਮ ਕੀਤਾ ਜਾਵੇਗਾ।
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਬੈਰਕ ਵਿੱਚ ਕਈ ਹਵਾਲਾਤੀਆਂ ਦੇ ਹੋਣ ਦੇ ਬਾਵਜੂਦ ਵੀ ਇਹ ਘਟਨਾ ਕਿਸ ਤਰ੍ਹਾਂ ਵਾਪਰੀ ਹੈ ਜੋ ਕਿ ਜੇਲ੍ਹ ਪ੍ਰਸ਼ਾਸਨ ‘ਤੇ ਸਵਾਲ ਖੜੇ ਕਰ ਰਹੀ ਹੈ।