‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):-ਸ੍ਰੀਨਗਰ ਦੇ ਬਾਘਤ ਇਲਾਕੇ ‘ਚ ਅੱਜ ਇੱਕ ਅੱਤਵਾਦੀ ਨੇ ਸਰੇਆਮ ਬਜ਼ਾਰ ਵਿੱਚ ਹਮਲਾ ਕਰਕੇ ਦੋ ਪੁਲਿਸ ਮੁਲਾਜ਼ਮਾਂ ਨੂੰ ਸ਼ਹੀਦ ਕਰ ਦਿੱਤਾ। ਵਾਰਦਾਤ ਤੋਂ ਬਾਅਦ ਅੱਤਵਾਦੀ ਫ਼ਰਾਰ ਹੋ ਗਿਆ। ਇਸ ਹਮਲੇ ਵਿੱਚ ਸ਼ਹੀਦ ਹੋਏ ਜਵਾਨਾਂ ਦੀ ਪਛਾਣ ਕਾਂਸਟੇਬਲ ਸੋਹੇਲ ਤੇ ਮੁਹੰਮਦ ਯੂਸਫ ਦੇ ਰੂਪ ਵਿੱਚ ਹੋਈ ਹੈ। ਇਹ ਸਾਰੀ ਵਾਰਦਾਤ ਬਜ਼ਾਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ।
ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਵੀਰਵਾਰ ਦੀ ਰਾਤ ਤੇ ਸ਼ੁੱਕਰਵਾਰ ਦੀ ਸਵੇਰ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਦੋ ਵਾਰ ਮੁੱਠਭੇੜ ਹੋਈ ਹੈ। ਸ਼ੁੱਕਰਵਾਰ ਸਵੇਰੇ ਦੀ ਕਾਰਵਾਈ ਦੌਰਾਨ ਤਿੰਨ ਅੱਤਵਾਦੀ ਵੀ ਮਾਰੇ ਗਏ ਹਨ। ਬਡਗਾਂਵ ‘ਚ ਹੋਏ ਐਨਕਾਉਂਟਰ ਵਿੱਚ ਇੱਕ ਐੱਸਪੀਓ ਮੁਹੰਮਦ ਅਲਤਾਫ ਵੀ ਸ਼ਹੀਦ ਹੋਏ ਹਨ।
ਕਸ਼ਮੀਰ ਦੇ ਆਈਜੀ ਨੇ ਮੀਡਿਆ ਨੂੰ ਦੱਸਿਆ ਕਿ ਸ਼ੋਪਿਆ ਵਿੱਚ ਮਰਨ ਵਾਲੇ ਅੱਤਵਾਦੀ ਲਸ਼ਕਰ-ਏ-ਤੈਅਬਾ ਦੇ ਸਥਾਨਕ ਅਉਟਫਿੱਟ ਅਲ ਬਦਰ ਨਾਲ ਜੁੜੇ ਹੋਏ ਸਨ।
ਕਸ਼ਮੀਰ ਪੁਲਿਸ ਨੂੰ ਮੁੱਠਭੇੜ ਵਾਲੀ ਥਾਂ ਤੋਂ ਵੱਡੀ ਮਾਤਰਾ ਵਿੱਚ ਗੋਲੀ ਸਿੱਕਾ ਵੀ ਬਰਾਮਦ ਹੋਇਆ ਹੈ।
India
International
ਸ਼੍ਰੀਨਗਰ ਦੇ ਬਾਘਤ ਇਲਾਕੇ ‘ਚ ਅਤਿਵਾਦੀ ਹਮਲਾ, ਦੋ ਜਵਾਨ ਸ਼ਹੀਦ, ਤਿੰਨ ਅੱਤਵਾਦੀ ਹਲਾਕ
- February 19, 2021