International

ਏਅਰ ਸ਼ੋਅ ਦੌਰਾਨ ਦੋ ਜਹਾਜ਼ ਆਪਸ ਵਿੱਚ ਟਕਰਾਏ, ਜਾਂਚ ਸ਼ੁਰੂ , ਦੇਖੋ ਵੀਡੀਓ

Two planes collided during air show, investigation started

ਅਮਰੀਕਾ ਦੇ ਡੱਲਾਸ ਵਿਚ ਏਅਰਸੋ਼ਅ ਦੌਰਾਨ ਬੀ 17 ਬੰਬਾਰੀ ਵਾਲਾ ਜਹਾਜ਼ ਇਕ ਹੋਰ ਜਹਾਜ਼ ਨਾਲ ਜਾ ਟਕਰਾਇਆ ਜਿਸ ਕਾਰਨ ਕਈ ਲੋਕਾਂ ਦੀ ਮੌਤ ਦਾ ਖਦਸ਼ਾ ਹੈ।
ਇਹ ਹਾਦਸਾ ਅਮਰੀਕਾ ਦੇ ਵਰਲਡ ਵਾਰ 2 ਏਅਰਸ਼ੋਅ ਦੌਰਾਨ ਵਾਪਰਿਆ ਜਿਥੇ ਮਹਿਮਾਨ ਵਿਸ਼ਵ ਯੁੱਧ ਦੂਜੇ ਵੇਲੇ ਦੇ 40 ਜਹਾਜ਼ਾਂ ਨੂੰ ਵੇਖਣ ਲਈ ਇਕੱਤਰ ਹੋਏ ਸਨ। ਬੀ 17 ਨਾਲ ਟਕਰਾਏ ਜਹਾਜ਼ ਦੀ ਪਛਾਣ ਪੀ 63 ਵਜੋਂ ਹੋਈ ਹੈ। ਬੀ 17 ਵਿਚ 5 ਅਤੇ ਪੀ 63 ਵਿਚ ਇਕ ਪਾਇਲਟ ਸਵਾਰ ਸਨ।

ਜਾਣਕਾਰੀ ਮੁਤਾਬਿਕ ਟੈਕਸਾਸ ਦੇ ਡੇਲਾਸ ਵਿੱਚ ਇਹ ਸ਼ੋਅ ਆਯੋਜਿਤ ਕੀਤਾ ਗਿਆ। ਇਸ ਸ਼ੋਅ ਵਿੱਚ ਦੂਜੇ ਵਿਸ਼ਵ ਯੁੱਧ ਦੀ ਯਾਦਗਾਰ ਦੇ ਤੌਰ ਉਤੇ ਆਯੋਜਿਤ ਏਅਰ ਸ਼ੋਅ ਦੌਰਾਨ ਇਕ ਬੋਇੰਗ ਬੀ-17 ਫਲਾਇੰਗ ਫੋਰਟਸ ਬੰਬਰ ਅਤੇ ਬੇਲ ਪੀ-63 ਕਿੰਗ ਕੋਬਰਾ ਫਾਈਟਰ ਟਕਰਾਅ ਗਏ। ਫੇਡਰਲ ਏਵੀਏਸ਼ਨ ਏਡਮੀਨਿਸਟ੍ਰੇਸ਼ਨ (FAA) ਮੁਤਾਬਕ ਘਟਨਾ ਡੇਲਾਸ ਏਗਜੀਕਿਊਟਿਵ ਏਅਰਪੋਰਟ ਉਤੇ ਦੁਪਹਿਰ ਕਰੀਬ 1.20 ਵਜੇ ਵਾਪਰੀ।

ਇਸ ਘਟਨਾ ਸਬੰਧੀ ਐਫਏਏ ਅਤੇ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਡੇਲਾਸ ਦੇ ਮੇਅਰ ਨੇ ਟਵੀਟ ਕਰਕੇ ਕਿਹਾ ਕਿ, ‘ਜਿਵੇਂ ਆਪ ਕਈ ਲੋਕਾਂ ਨੇ ਦੇਖਿਆ ਕਿ ਸਾਡੇ ਸ਼ਹਿਰ ਵਿੱਚ ਏਅਰਸ਼ੋਅ ਦੌਰਾਨ ਇਕ ਦੁੱਖਦਾਈ ਘਟਨਾ ਹੋਈ ਹੈ। ਫਿਲਹਾਲ, ਪੂਰੀ ਜਾਣਕਾਰੀ ਨਹੀਂ ਮਿਲੀ ਹੈ ਜਾਂ ਮਿਲੀ ਜਾਣਕਾਰੀ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਘਟਨਾ ਸਥਾਨ ਦੀ ਕਮਾਨ ਸੰਭਾਲ ਲਈ ਹੈ। ਡੇਲਾਸ ਪੁਲਿਸ ਵਿਭਾਗ ਅਤੇ ਡੇਲਾਸ ਫਾਇਰ ਰੇਸਕਿਊ ਵੱਲੋਂ ਮਦਦ ਕੀਤੀ ਜਾ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਘਟਨਾ ਦਾ ਵੀਡੀਓ ਦਿਲ ਦਹਿਲਾਉਣ ਵਾਲਾ ਹੈ। ਲੋਕਾਂ ਦਾ ਮਨੋਰੰਜਨ ਕਰਨ ਅਤੇ ਉਨ੍ਹਾਂ ਨੂੰ ਪਹਿਲੇ ਵਿਸ਼ਵ ਯੁੱਧ ਬਾਰੇ ਹੋਰ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਨ ਦੇ ਲਈ ਉਡਾਣ ਭਰਨ ਵਾਲੇ ਲੋਕਾਂ ਦੀ ਲਈ ਅਰਦਾਸ ਕਰਦਾ ਹਾਂ ਜੋ ਇਸ ਹਾਦਸੇ ਦਾ ਸ਼ਿਕਾਰ ਹੋਏ ਹਨ।

ਉਨ੍ਹਾਂ ਕਿਹਾ ਕਿ ਹਾਲੇ ਤੱਕ ਮਰਨ ਵਾਲਿਆਂ ਦੀ ਗਿਣਤੀ ਦਾ ਪਤਾ ਨਹੀਂ ਲੱਗ ਸਕਿਆ ਹੈ, ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਹਾਦਸੇ ਵਿੱਚ ਕੋਈ ਵੀ ਦਰਸ਼ਕ ਜ਼ਖਮੀ ਨਹੀਂ ਹੋਇਆ ਹੈ।

ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਗਈ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਟੱਕਰ ਕਾਰਨ ਇਨ੍ਹਾਂ ‘ਚੋਂ ਇਕ ਜਹਾਜ਼ ਦੇ ਦੋ ਟੁਕੜੇ ਹੋ ਗਏ ਅਤੇ ਜ਼ਮੀਨ ‘ਤੇ ਡਿੱਗ ਜਾਂਦਾ ਹੈ। ਇਸ ਤੋਂ ਬਾਅਦ ਜਹਾਜ਼ ‘ਚ ਅੱਗ ਲੱਗ ਗਈ ਅਤੇ ਉਸ ‘ਚੋਂ ਧੂੰਆਂ ਨਿਕਲਣ ਲੱਗ ਜਾਂਦਾ ਹੈ ।