ਰਾਜਸਥਾਨ ਦੇ ਸੀਕਰ ਵਿੱਚ ਬਰਿਜਾ ਅਤੇ ਬੋਲੈਰੋ ਵਿਚਾਲੇ ਹਾਦਸਾ ਵਾਪਰਿਆ ਹੈ, ਜਿਸ ਵਿੱਚ ਨਾਨੀ ਅਤੇ ਦੋਹਤੇ ਦੀ ਮੌਤ ਹੋ ਗਈ ਹੈ। ਦੋਵੇਂ ਮ੍ਰਿਤਕ ਕਾਰ ਰਾਹੀਂ ਦਿੱਲੀ ਤੋਂ ਸਾਲਾਸਰ ਬਾਲਾ ਜੀ ਦੇ ਦਰਸ਼ਨਾਂ ਲਈ ਜਾ ਰਹੇ ਸਨ। ਜਾਣਕਾਰੀ ਮੁਤਾਬਕ ਨੇਛਵਾ ਇਲਾਕੇ ‘ਚ ਇਨ੍ਹਾਂ ਦੋਵੇਂ ਵਾਹਨਾਂ ਦੀ ਟੱਕਰ ਹੋਈ ਹੈ।
ਦੱਸ ਦੇਈਏ ਕਿ ਇਸ ਹਾਦਸੇ ਵਿੱਚ ਕੁੱਲ 19 ਲੋਕ ਜ਼ਖ਼ਮੀ ਹੋਏ ਹਨ ਅਤੇ ਦੋ ਵਿਅਕਤੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਸਬੰਧੀ ਨੇਛਵਾ ਥਾਣੇ ਨਾਲ ਸਬੰਧਿਤ ਪੁਲਿਸ ਅਧਕਾਰੀ ਨੇ ਦੱਸਿਆ ਕਿ ਦੋਵੇਂ ਵਾਹਨ ਆਹਮਣੇ ਸਾਹਮਣੇ ਤੋਂ ਟਕਰਾਏ ਹਨ, ਜਿਸ ਤੋਂ ਬਾਅਦ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ। ਪਰਿਵਾਰ ਦੇ ਆਉਣ ਤੋੋਂ ਬਾਅਦ ਹੀ ਮ੍ਰਿਤਕਾਂ ਦਾ ਪੋਸਟਮਾਰਟਮ ਕੀਤਾ ਜਾਵੇਗਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਅੱਜ ਸਵੇਰੇ 6 ਵਜੇ ਦੇ ਕਰੀਬ ਵਾਪਰਿਆ ਹੈ।
ਪੁਲਿਸ ਅਧਿਕਾਰੀ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਬਰੈਜਾ ਕਾਰ ਵਿੱਚ 6 ਦੇ ਕਰੀਬ ਲੋਕ ਸਵਾਰ ਸਨ ਜੋ ਸਾਲਾਸਰ ਬਾਲਾ ਜੀ ਦੇ ਦਰਸ਼ਨਾਂ ਨੂੰ ਜਾ ਰਹੇ ਸਨ। ਜਦੋਂ ਉਹ ਅਚਾਨਕ ਸੀਕਰ ਦੇ ਨੇਛਵਾ ਇਲਾਕੇ ‘ਚ ਪਹੁੰਚੇ ਤਾਂ ਕੁਮਸ ਜਗੀਰ ਬੱਸ ਸਟੈਂਡ ਨੇੜੇ ਬੋਲੈਰੋ ਗੱਡੀ ਨਾਲ ਟੱਕਰ ਹੋ ਗਈ। ਬੈਲੋਰੋ ਗੱਡੀ ਵਿੱਚ 15 ਲੋਕ ਸਵਾਰ ਸਨ।
ਇਹ ਟੱਕਰ ਇੰਨੀ ਭਿਆਨਕ ਸੀ ਕਿ ਇਸ ਵਿੱਚ ਨਾਨੀ ਅਤੇ ਦੋਹਤੇ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਜ਼ਖ਼ਮੀਆਂ ਨੂੰ ਆਸ ਪਾਸ ਦੇ ਲੋਕਾਂ ਨੇ ਗੱਡੀਆਂ ਵਿੱਚੋਂ ਕੱਢ ਕੇ ਹਸਪਤਾਲ ਵਿੱਚ ਭਰਤੀ ਕਰਵਾਇਆ। ਗੰਭੀਰ ਜ਼ਖ਼ਮੀਆਂ ਨੂੰ ਜੈਪੁਰ ਰੈਫਰ ਕਰ ਦਿੱਤਾ ਗਿਆ ਹੈ। ਬਾਕੀ ਲੋਕਾਂ ਦਾ ਐਸਕੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ – ‘ਪਹਿਲਾਂ ਅਰਦਾਸ ਰਹੀ ਪ੍ਰਮਾਤਮਾ ਸਾਰਿਆਂ ਨੂੰ ਸੁਮੱਤ ਬਖਸ਼ੇ!’ ‘ਹੁਣ ਅਰਦਾਸ ਹੋਵੇਗੀ ਕਿ ਤਾਨਾਸ਼ਾਹ ਦਾ ਵਿਨਾਸ਼ ਹੋਵੇ’