Punjab

ਭੋਗ ਤੋਂ ਵਾਪਸ ਆ ਰਹੇ ਪਰਿਵਾਰ ਨਾਲ ਵਾਪਰਿਆ ਭਾਣਾ, ਮੋਟਰਸਾਈਕਲ ਸਵਾਰ ਚਾਚਾ-ਭਤੀਜਾ ਬਾਰੇ ਇਹ ਖ਼ਬਰ

Punjab news, banur, road accident, Mohali, news

ਬਨੂੜ : ਬੀਤੇ ਦਿਨ ਬਨੂੜ- ਰਾਜਪੁਰਾ ਰੋਡ ਉੱਤੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਚਾਚਾ ਅਤੇ ਭਤੀਜੇ ਦੀ ਮੌਤ ਹੋ ਗਈ ਹੈ। ਟਰਾਲੇ ਨਾਲ ਹੋਏ ਹਾਦਸੇ ਵਿੱਚ ਮੋਟਰਸਾਈਕਲ ਸਵਾਰ 41 ਸਾਲਾ ਹਰਨੇਕ ਸਿੰਘ ਆਪਣੇ 9 ਸਾਲਾ ਭਤੀਜੇ ਫ਼ਤਹਿ ਸਿੰਘ ਦੀ ਮੌਤ ਹੋ ਗਈ ਹੈ। ਜਦਕਿ 60 ਸਾਲਾ ਮਾਤਾ ਮਾਇਆ ਕੌਰ ਅਤੇ 38 ਸਾਲਾ ਭਰਜਾਈ ਜਸਵਿੰਦਰ ਕੌਰ ਗੰਭੀਰ ਜ਼ਖਮੀ ਹਨ। ਹਾਦਸੇ ਤੋਂ ਬਾਅਦ ਟਰਾਲੇ ਦਾ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ।

ਜਾਣਕਾਰੀ ਮੁਤਾਬਕ ਇਹ ਸਾਰੇ ਮੈਂਬਰ ਬਨੂੜ ਨੇੜਲੇ ਇੱਕ ਪਿੰਡ ਤੋਂ ਭੋਗ ਸਮਾਗਮ ’ਚੋਂ ਵਾਪਸ ਮੋਟਰਸਾਈਕਲ ’ਤੇ ਆਪਣੇ ਪਿੰਡ ਵੱਲ ਨੂੰ ਜਾ ਰਹੇ ਸਨ। ਇਹ ਉਹ ਜਦੋਂ ਪਿੰਡ ਜੰਗਪੁਰਾ ਦੇ ਨਜ਼ਦੀਕ ਪਹੁੰਚੇ ਤਾਂ ਅਚਾਨਕ ਉਨ੍ਹਾਂ ਦੇ ਮੋਟਰਸਾਈਕਲ ਦੀ ਸੜਕ ’ਤੇ ਖੜ੍ਹੇ ਟਰਾਲੇ ਨਾਲ ਜ਼ੋਰਦਾਰ ਟੱਕਰ ਹੋ ਗਈ।

ਚਾਰਾਂ ਨੂੰ ਤੁਰੰਤ ਸਥਾਨਕ ਨਿੱਜੀ ਹਸਪਤਾਲ ਵਿਚ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਹਰਨੇਕ ਸਿੰਘ ਅਤੇ ਉਸ ਦੇ ਭਤੀਜੇ ਫਤਹਿ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਜਦਕਿ ਮਾਇਆ ਕੌਰ ਤੇ ਜਸਵਿੰਦਰ ਕੌਰ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਹਾਦਸਾਗ੍ਰਸਤ ਵਾਹਨ ਕਬਜ਼ੇ ਵਿੱਚ ਲਿਆ ਗਿਆ ਹੈ। ਪਰ ਟਰਾਲੇ ਦਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ।