Punjab

ਰਾਜ ਸਭਾ ਦੀਆਂ ਪੰਜ ਸੀਟਾਂ ਚੋਂ ਦੋ ਨਾਮਜ਼ਦਗੀਆਂ ਦਾਖਲ

ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਰਾਜ ਸਭਾ ਦੀਆਂ ਖਾਲੀ ਹੋਈਆਂ ਪੰਜ ਸੀਟਾਂ ਲਈ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਦੀ ਚੋਣ ਕਰ ਲਈ ਗਈ ਹੈ। ਉੱਚ ਭਰੋਸੇਯੋਗ ਸੂਤਰਾਂ ਮੁਤਾਬਿਕ ਪੰਜਾਬ ਵਿੱਚੋਂ ਦੋ ਕ੍ਰਿਕਟਰ ਹਰਭਜਨ ਸਿੰਘ ਭਜੀ ਅਤੇ ਲਵਲੀ ਯੂਨੀਵਰਸਿਟੀ ਦੇ ਕੁੱਲਪਤੀ ਅਸ਼ੋਕ ਮਿੱਤਲ ਨੂੰ ਪ੍ਰਤੀਨਿਧਤਾ ਦਿੱਤਾ ਗਈ ਹੈ ਜਦਕਿ ਤਿੰਨ ਦੂਜੇ ਨਾਂ ਬਾਹਰਲੇ ਰਾਜਾਂ ਨਾਲ ਸਬੰਧਤ ਹਨ । ਰਾਜ ਸਭਾ ਲਈ ਨਾਮਜ਼ਦਗੀ ਭਰਨ ਦੇ ਆਖਰੀ ਦਿਨ ਹਰਭਜਨ ਸਿੰਘ ਆਪਣੀ ਨਾਮਜ਼ਦਗੀ ਦਾਖਲ ਕਰਨ ਲਈ ਪਹੁੰਚ ਚੁਕੇ ਹਨ।  ਨਾਮਜ਼ਦਗੀ ਦਾਖਲ ਕਰਨ ‘ਆਪ’ ਪੰਜਾਬ ਦੇ ਕੋ-ਇੰਚਾਰਜ ਰਾਘਵ ਚੱਢਾ ਵੀ ਨਾਮਜ਼ਦਗੀ ਦਾਖਲ ਕਰ ਰਹੇ ਹਨ।

ਜਿਨ੍ਹਾ ਹੋਰ ਨਾਵਾਂ ‘ਤੇ ਸਹਿਮਤੀ ਬਣੀ ਹੈ ਉਨ੍ਹਾਂ ਵਿੱਚ ਆਪ ਆਈਟੀ ਟੀਮ ਦੇ ਸੰਦੀਪ ਪਾਠਕ , ਸੰਜੀਵ ਅਰੋੜਾ ਅਤੇ ਅਸ਼ੋਕ ਮਿੱਤਲ ਦੇ ਨਾਮ ਸ਼ਾਮਲ ਹਨ। ਸੰਜੀਵ ਅਰੋੜਾ ਦਾ ਸਬੰਧ ਗੁਜਰਾਤ ਨਾਲ ਹੈ। ਆਪ ਵੱਲੋਂ ਰਾਜ ਸਭਾ ਲਈ ਮੈਂਬਰਾਂ ਦਾ ਨਾਵਾਂ ਦਾ ਭਿਣਕ ਪੈਦਿਆਂ ਹੀ ਵਿਰੋਧ ਸ਼ੁਰੂ ਹੋ ਗਿਆ ਹੈ। ਗਿੱਦੜਵਾਹਾ ਤੋਂ ਵਿਧਾਇਕ ਭਗਵੰਤ ਮਾਨ ਨੂੰ ਪੱਤਰ ਲਿੱਖ ਕੇ ਆਪਣਾ ਵਿਰੋਧ ਜਤਾਇਆ ਹੈ। ਇੱਕ ਹੋਰ ਵਿਧਾਇਕ ਸਤਪਾਲ ਸਿੰਘ ਖਹਿਰਾ ਨੇ ਮਨੁੱਖੀ ਹੱਕਾ ਦੇ ਰੱਖਵਾਲੇ ਮਰਹੂਮ ਜਸਵੰਤ ਸਿੰਘ ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਨੂੰ ਰਾਜ ਸਭਾ ਵਿ4ਚ ਪ੍ਰਤੀਨਿਧਤਾ ਦੇਣ ਦੀ ਮੰਗ ਕੀਤੀ ਹੈ। ਭਗਵੰਤ ਮਾਨ ਨੇ ਵੀ ਕਈ ਚਿਰ ਪਹਿਲਾ ਇੱਕ ਵੀਡੀਉ ਜਾਰੀ ਕਰਕੇ ਪਰਮਜੀਤ ਕੌਰ ਖਾਲੜਾ ਨੂੰ ਰਾਜ ਸਭਾ ਵਿੱਚ ਇਹ ਸਨਮਾਨ ਦੇਣ ਦਾ ਮੰਗ ਕੀਤੀ ਸੀ। ਭਗਵੰਤ ਮਾਨ ਸ਼ਾਇਦ ਇਹ ਵਾਅਦਾ ਭੁੱਲ ਚੁੱਕੇ ਹਨ ਜਾਂ ਉਨ੍ਹਾਂ ਦੀ ਚਲਦੀ ਨਹੀਂ ਇਹ ਉਹੀ ਦੱਸਣ।