International

ਇਜ਼ਰਾਇਲ ਦੇ ਤੇਲ ਅਵੀਵ ‘ਤੇ ਗੋ ਲੀਬਾ ਰੀ, ਦੋ ਦੀ ਮੌ ਤ

ਦ ਖ਼ਾਲਸ ਬਿਊਰੋ : ਇਜ਼ਰਾਈਲ ਦੇ ਤੇਲ ਅਵੀਵ ‘ਚ ਗੋ ਲੀ ਬਾਰੀ ਦੀ ਘ ਟਨਾ ‘ਚ ਦੋ ਲੋਕਾਂ ਦੀ ਮੌ ਤ ਹੋ ਗਈ ਅਤੇ ਕਈ ਜ਼ ਖਮੀ ਹੋ ਗਏ। ਪਿਛਲੇ ਦੋ ਹਫ਼ਤਿਆਂ ਵਿੱਚ ਇ ਜ਼ਰਾ ਈਲ ਵਿੱਚ ਇਹ ਚੌਥਾ ਅਜਿਹਾ ਹ ਮਲਾ ਹੈ। ਘਟਨਾ ਦੇ ਕੁਝ ਘੰਟਿਆਂ ਦੇ ਅੰਦਰ, ਇਜ਼ਰਾਈਲ ਨੇ ਪੁਸ਼ਟੀ ਕੀਤੀ ਕਿ ਹਮਲਾਵਰ ਮਾ ਰਿਆ ਗਿਆ ਸੀ। ਏਐਫਪੀ ਨਿਊਜ਼ ਏਜੰਸੀ ਨੇ ਇਜ਼ਰਾਈਲੀ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ, “ਕੱਲ੍ਹ ਦੇ ਹ ਮਲੇ ਨੂੰ ਅੰਜਾਮ ਦੇਣ ਵਾਲੇ ਅੱ ਤਵਾ ਦੀ ਨੂੰ ਲੱਭ ਲਿਆ ਗਿਆ ਹੈ ਅਤੇ ਮਾ ਰ ਦਿੱਤਾ ਗਿਆ ਹੈ।”

ਇਜ਼ਾਰਾਇਲ ਦੇ ਪ੍ਰਧਾਨ ਮੰਤਰੀ ਬੇਨੇਟ ਨੇ ਕਿਹਾ, “ਅੱ ਤਵਾ ਦੀ ਜਿੱਥੇ ਵੀ ਹੈ, ਅਸੀਂ ਉਸ ਤੱਕ ਪਹੁੰਚ ਕਰਾਂਗੇ ਅਤੇ ਜਿਨ੍ਹਾਂ ਨੇ ਸਿੱਧੇ ਜਾਂ ਅਸਿੱਧੇ ਤੌਰ ‘ਤੇ ਉਸ ਦੀ ਮਦਦ ਕੀਤੀ, ਉਨ੍ਹਾਂ ਨੂੰ ਵੀ ਕੀਮਤ ਚੁਕਾਉਣੀ ਪਵੇਗੀ। ਪੁਲਿਸ ਅਧਿਕਾਰੀਆਂ ਮੁਤਾਬਕ ਇਜ਼ਰਾਈਲ ਪੁਲਿਸ, ਆਰਮੀ ਸਪੈਸ਼ਲ ਫੋਰਸ ਅਤੇ ਸ਼ਿਨ ਬੇਟ ਇੰਟੈਲੀਜੈਂਸ ਸਰਵਿਸ ਦੇ 1000 ਤੋਂ ਵੱਧ ਮੈਂਬਰ ਹਮ ਲਾ ਵਰ ਦੀ ਭਾਲ ਕਰ ਰਹੇ ਸਨ। ਹਾਲੀਆ ਹਮ ਲਿਆਂ ਦੇ ਮੱਦੇਨਜ਼ਰ ਇਜ਼ਰਾਈਲ ਸੁਰੱਖਿਆ ਬਲ ਪਹਿਲਾਂ ਹੀ ਹਾਈ ਅਲਰਟ ‘ਤੇ ਹਨ।