10ਵੀਂ ਅਤੇ 12ਵੀਂ ਦੇ ਨੰਬਰ ਤੁਹਾਡੇ ਭਵਿੱਖ ਨਹੀਂ ਤੈਅ ਕਰਦੇ
‘ਦ ਖ਼ਾਲਸ ਬਿਊਰੋ : ਘਰਾਂ ਵਿੱਚ ਕੋਈ ਬੱਚਾ 10ਵੀਂ ਜਾਂ ਫਿਰ 12ਵੀਂ ਦੀ ਪੜਾਈ ਕਰ ਰਿਹਾ ਹੈ ਤਾਂ ਇਸ ਨੂੰ ਸਿੱਧੇ ਉਸ ਦੇ ਭਵਿੱਖ ਨਾਲ ਜੋੜ ਕੇ ਵੇਖਿਆ ਜਾਂਦਾ ਹੈ ਅਤੇ ਮਾਪਿਆਂ ਵੱਲੋਂ ਵਾਧੂ ਪਰੈਸ਼ਰ ਪਾਇਆ ਜਾਂਦਾ ਇਸ ਦਾ ਨਤੀਜਾ ਕਈ ਵਾਰ ਉਲਟ ਵੀ ਹੁੰਦਾ ਹੈ ।
ਕਈ ਵਿਦਿਆਰਥੀਆਂ ਦੇ 10ਵੀਂ ਅਤੇ 12ਵੀਂ ਵਿੱਚ ਚੰਗੇ ਨੰਬਰ ਨਹੀਂ ਆਉਂਦੇ ਅਤੇ ਮਾਂ ਪਿਉ ਦੇ ਨਾਲ ਸਮਾਜ ਦੇ ਲੋਕ ਉਸ ਨੂੰ ਇਸ ਤਰ੍ਹਾਂ ਜੱਜ ਕਰਦੇ ਹਨ ਕਿ ਹੁਣ ਤਾਂ ਉਹ ਕੁਝ ਨਹੀਂ ਕਰ ਸਕਦਾ ਹੈ। ਕਿਸੇ ਚੰਗੇ ਕਾਲਜ ਵਿੱਚ ਦਾਖਲਾ ਨਹੀਂ ਮਿਲੇਗਾ ਇਸ ਦਾ ਅਸਰ ਉਸ ਦੇ ਭਵਿੱਖ ‘ਤੇ ਵੀ ਪਵੇਗਾ। ਕੁਝ ਦਿਨ ਪਹਿਲਾਂ 10ਵੀਂ ਅਤੇ 12ਵੀਂ ਦੇ CBSE ਨਤੀਜੇ ਆਏ ਨੇ ਜਿੰਨਾਂ ਵਿਦਿਆਰਥੀਆਂ ਨੂੰ ਮਿਹਨਤ ਦੇ ਬਾਅਦ ਵੀ ਚੰਗੇ ਨੰਬਰ ਨਹੀਂ ਮਿਲੇ। ਉਨ੍ਹਾਂ ਦਾ ਹੌਂਸਲਾ ਵਧਾਉਣ ਦੇ ਲਈ 2 IAS ਅਫਸਰਾਂ ਨੇ ਸੋਸ਼ਲ ਮੀਡੀਆ ‘ਤੇ ਆਪਣੀ MARKS SHEET ਸਾਂਝੀ ਕਰਕੇ ਦੱਸਿਆ ਹੈ ਕਿ ਕਿਵੇਂ ਉਨ੍ਹਾਂ ਨੂੰ ਇਸੇ ਦੌਰ ਤੋਂ ਗੁਜ਼ਰਨਾ ਪਿਆ ਪਰ ਮਿਹਨਤ ਨਾਲ ਉਨ੍ਹਾਂ ਨੇ ਦੇਸ਼ ਦਾ ਸਭ ਤੋਂ ਵੱਡਾ ਇਮਤਿਹਾਨ UPSC ਨੂੰ ਕਲੀਅਰ ਕੀਤਾ, ਸਿਰਫ਼ 10ਵੀਂ 12ਵੀਂ ਦੇ ਨਤੀਜੇ ਵਿਦਿਆਰਥੀਆਂ ਦਾ ਭਵਿੱਖ ਨਹੀਂ ਤੈਅ ਕਰ ਸਕਦੇ ।
IAS ਅਵਨੀਸ਼ ਸਰਣ ਦੀ SUCCESS STORY
ਦੇਸ਼ ਵਿੱਚ IAS ਅਤੇ IPS ਅਫਸਰਾਂ ਦੇ ਅਜਿਹੇ ਕਈ ਉਦਾਹਰਣ ਨੇ ਜਿੰਨਾਂ ਨੇ 10ਵੀਂ ਵਿੱਚ 33 ਫੀਸਦੀ ਨੰਬਰ ਹਾਸਲ ਕਰਕੇ ਸਭ ਤੋਂ ਮੁਸ਼ਕਲ ਇਮਤਿਹਾਨ UPSC ਨੂੰ ਪਾਸ ਕੀਤਾ। 10ਵੀਂ ਅਤੇ 12ਵੀਂ ਦੇ ਨਤੀਜਿਆਂ ਤੋਂ ਬਾਅਦ 2 IAS ਅਫਸਰਾਂ ਨੇ ਆਪਣੇ 10ਵੀਂ ਦੇ ਨੰਬਰ ਸ਼ੇਅਰ ਕਰਕੇ ਦੱਸਿਆ ਕਿਵੇਂ ਉਨ੍ਹਾਂ ਨੇ UPSC ਦਾ ਇਮਤਿਹਾਨ ਪਹਿਲੀ ਵਾਰ ਵਿੱਚ ਹੀ ਕਲੀਅਰ ਕੀਤਾ। IAS ਅਵਨੀਸ਼ ਸ਼ਰਣ ਨੇ ਟਵਿਟਰ ‘ਤੇ ਹੁਣ ਤੱਕ ਦਿੱਤੇ ਇਮਤਿਹਾਨਾਂ ਦੇ ਨੰਬਰ ਸ਼ੇਅਰ ਕੀਤੇ ਙਨ। ਉਨ੍ਹਾਂ ਨੇ ਦੱਸਿਆ ਕਿ 10ਵੀਂ ਵਿੱਚ ਉਨ੍ਹਾਂ ਨੂੰ 44.7 ਫੀਸਦੀ ਨੰਬਰ ਹਾਸਲ ਹੋਏ,12ਵੀਂ 65 ਫੀਸਦੀ ਅਤੇ ਗਰੈਜੁਏਸ਼ਨ ਵਿੱਚ 60 ਫੀਸਦੀ ਇਸ ਤੋਂ ਬਾਅਦ ਜਦੋਂ ਉਨ੍ਹਾਂ ਨੇ CDS ਅਤੇ CPF ਦਾ ਇਮਤਿਹਾਨ ਦਿੱਤਾ ਤਾਂ ਫੇਲ੍ਹ ਹੋ ਗਏ।
ਜਦਕਿ UPSC ਦੇ ਲਿਖਿਤ ਪ੍ਰੀਖਿਆ ਉਨ੍ਹਾਂ ਨੇ ਪਹਿਲੀ ਵਾਰ ਵਿੱਚ ਹੀ ਪਾਸ ਕਰ ਲਈ ਅਤੇ ਅਗਲੇ ਸਾਲ UPSC ਦੀ ਪ੍ਰੀਖਿਆ ਪਾਸ ਕਰਕੇ ਪੂਰੇ ਦੇਸ਼ ਵਿੱਚ 77 ਰੈਂਕ ਹਾਸਲ ਕੀਤਾ। IAS ਅਵਨੀਸ਼ ਸਰਣ ਦੀ 10ਵੀਂ ਤੋਂ ਲੈ ਕੇ UPSC ਦੇ ਨੰਬਰਾਂ ਤੱਕ ਦੀ ਕਹਾਣੀ ਉਨ੍ਹਾਂ ਮਾਪਿਆ ਅਤੇ ਵਿਦਿਆਰਥੀਆਂ ਦਾ ਹੌਸਲਾ ਵਧਾਏਗੀ ਜੋ 10ਵੀਂ ਅਤੇ 12ਵੀਂ ਦੇ ਨੰਬਰਾਂ ਨੂੰ ਜੀਵਨ ਦਾ ਸਭ ਤੋਂ ਅਹਿਮ ਅਧਾਰ ਮੰਨਦੇ ਹਨ। ਇੱਕ ਹੋਰ IAS ਅਫਸਰ ਸ਼ਾਹਿਦ ਚੌਧਰੀ ਨੇ ਵੀ ਆਪਣੀ MARKSHEET ਸ਼ੇਅਰ ਕਰਕੇ ਵਿਦਿਆਰਥੀਆਂ ਦਾ ਹੌਂਸਲਾ ਵਧਾਇਆ ਹੈ ।
IAS ਸ਼ਾਹਿਦ ਚੌਧਰੀ ਦੀ SUCCESS STORY
IAS ਸ਼ਾਹਿਦ ਚੌਧਰੀ ਨੇ ਵੀ ਆਪਣੀ 10ਵੀਂ ਦੀ ਮਾਰਕਸ਼ੀਟ ਸ਼ੇਅਰ ਕੀਤੀ ਹੈ ਜਿਸ ਵਿੱਚ ਹਿਸਾਬ ਅਤੇ ਸਮਾਜਿਕ ਗਿਆਨ ਵਿੱਚ ਉਨ੍ਹਾਂ ਨੇ ਸਿਰਫ਼ 55 ਫੀਸਦੀ ਨੰਬਰ ਹਾਸਲ ਕੀਤੇ ਜਦਕਿ 10ਵੀਂ ਵਿੱਚ ਉਨ੍ਹਾਂ ਦੇ ਕੁਲ 67 ਫੀਸਦੀ ਨੰਬਰ ਸਨ ਇਸ ਦੇ ਬਾਵਜੂਦ ਉਨ੍ਹਾਂ ਨੇ IAS ਦਾ ਇਮਤਿਹਾਨ ਪਾਸ ਕੀਤਾ ਜਦਕਿ ਇਹ ਮੰਨਿਆ ਜਾਂਦਾ ਸੀ ਕਿ ਜਿੰਨਾਂ ਵਿਦਿਆਰਥੀਆਂ ਨੇ 10ਵੀਂ ਅਤੇ 12ਵੀਂ ਟਾਪ ਕੀਤਾ ਹੁੰਦਾ ਹੈ ।
ਉਹ ਹੀ UPSC ਵਰਗਾ ਮੁਸ਼ਕਲ ਇਮਤਿਹਾਨ ਪਾਸ ਕਰ ਸਕਦੇ ਨੇ ਪਰ 2 IAS ਨੇ ਆਪਣੇ ਨੰਬਰ ਜਨਤਕ ਕਰਕੇ ਜ਼ਾਹਿਰ ਕਰ ਦਿੱਤਾ ਹੈ ਕਿ ਨੰਬਰ ਸਿਰਫ਼ ਦੀਮਾਗ ਦਾ ਖੇਡ ਹੈ ਵਿਦਿਆਰਥੀ ਆਪਣੀ ਮਿਹਨਤ ਨਾਲ UPSC ਵਰਗੇ ਮੁਸ਼ਕਲ ਇਮਤਿਹਾਨ ਨੂੰ ਵੀ ਪਾਸ ਕਰ ਸਕਦਾ ਹੈ।IAS ਸ਼ਾਹਿਦ ਚੌਧਰੀ