‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਵਿੱਚ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਦੇ ਕਾਫਲੇ ਦਾ ਕਾਲੇ ਝੰਡਿਆਂ ਨਾਲ ਵਿਰੋਧ ਕਰਨ ਵਾਲੇ ਕਿਸਾਨਾਂ ਨੂੰ ਸੁਰੱਖਿਆ ਦਸਤੇ ਨੇ ਭਜਾ ਦਿੱਤਾ।
ਇਸ ਘਟਨਾ ਵਿੱਚ ਦੋ ਕਿਸਾਨਾਂ ਦੀ ਮੌਤ ਦੀ ਖਬਰ ਆ ਰਹੀ ਹੈ। ਸੰਯੁਕਤ ਕਿਸਾਨ ਮੋਰਚਾ ਵੱਲੋਂ ਜਾਰੀ ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਕਿਸਾਨ ਮੋਰਚਾ ਦੇ ਲੀਡਰ ਤਜਿੰਦਰ ਸਿੰਘ ਵਿਰਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ। ਮੋਰਚਾ ਨੇ ਕਿਹਾ ਹੈ ਕਿ ਇਸ ਰੋਸ ਵਜੋਂ ਕਿਸਾਨ ਪਿੰਡ ਟਿਕੁਨੀਆ ਵਿੱਚ ਹੈਲੀਪੈਡ ਉੱਤੇ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਕਿਸਾਨ ਲੀਡਰ ਦਰਸ਼ਨ ਪਾਲ ਨੇ ਕਿਹਾ ਕਿ ਇਹ ਬਹੁਤ ਦੁਖਦਾਈ ਘਟਨਾ ਹੈ। ਇਸ ਦੌਰਾਨ ਤਿੰਨ ਗੱਡੀਆਂ ਜਿਸ ਵਿਚ ਉੱਪ ਮੁੱਖ ਮੰਤਰੀ ਦੇ ਲੜਕੇ ਨੇ ਕਿਸਾਨਾਂ ਉੱਤੇ ਗੱਡੀ ਚੜ੍ਹਾ ਦਿੱਤੀ ਹੈ। ਕਿਸਾਨ ਮੋਰਚਾ ਨੇ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਲਖੀਮਪੁਰਖੀਰੀ ਵਿੱਚ ਸ਼ਹੀਦ ਹੋਏ ਤਿੰਨ ਕਿਸਾਨਾਂ ਵਿੱਚੋਂ ਇੱਕ ਨੂੰ ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਦੇ ਬੇਟੇ ਆਸ਼ੀਸ਼ (ਮੋਨੂੰ) ਮਿਸ਼ਰਾ ਨੇ ਗੋਲੀ ਮਾਰੀ ਹੈ। ਇਸੇ ਤਰ੍ਹਾਂ ਦੂਜੇ ਕਿਸਾਨਾਂ ਉੱਤੇ ਇਨ੍ਹਾਂ ਨੇ ਗੱਡੀਆਂ ਚੜ੍ਹਾਈਆਂ ਹਨ।
ਰਾਕੇਸ਼ ਟਿਕੈਤ ਨੇ ਕਿਹਾ ਕਿ ਵਿਰੋਧ ਕਰਕੇ ਇਹ ਕਿਸਾਨ ਮੁੜ ਰਹੇ ਹਨ। ਉਨ੍ਹਾਂ ਕਿਹਾ ਉਹ ਲਖੀਮਪੁਰ ਖੀਰੀ ਜਾ ਰਹੇ ਹਨ। ਜਦੋਂ ਉੱਥੇ ਪਹੁੰਚਾਂਗੇ ਤਾਂ ਸਾਰੀ ਜਾਣਕਾਰੀ ਦਿੱਤੀ ਜਾਵੇਗੀ।