The Khalas Tv Blog Punjab ਇਸ ਵਾਰ ਰੱਖੜੀ ਉੱਤੇ ਨਵਾਂ ਰਿਵਾਜ਼, ਪੜ੍ਹੋ ਤਾਂ ਕੀ ਹੈ
Punjab

ਇਸ ਵਾਰ ਰੱਖੜੀ ਉੱਤੇ ਨਵਾਂ ਰਿਵਾਜ਼, ਪੜ੍ਹੋ ਤਾਂ ਕੀ ਹੈ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਹਰੇਕ ਸਮਾਜ ਵਿੱਚ ਅਜਿਹੇ ਚਿੰਤਕ ਵੀ ਹੁੰਦੇ ਨੇ ਜੋ ਸਮਾਜ ਦਾ ਮੋੜਾ ਚੰਗੇ ਪਾਸੇ ਮੋੜਦੇ ਹਨ ਤੇ ਜੇਕਰ ਕਿਤਾਬਾਂ ਵੱਲ ਲੋਕਾਂ ਨੂੰ ਮੋੜਨ ਦਾ ਕੋਈ ਹੰਭਲਾ ਮਾਰ ਲਵੇ ਤਾਂ ਉਸਦਾ ਸਵਾਗਤ ਜਰੂਰ ਕਰਨਾ ਚਾਹੀਦਾ ਹੈ।

ਕੱਲ੍ਹ ਰੱਖੜੀ ਦਾ ਤਿਊਹਾਰ ਮਨਾਇਆ ਜਾ ਰਿਹਾ ਹੈ। ਭੈਣਾਂ ਆਪਣੇ ਵੀਰਾਂ ਦੇ ਗੁੱਟ ਉੱਪਰ ਉਸਦੀ ਸਿਹਤ ਸਲਾਮਤੀ ਆਪਣੀ ਰੱਖਿਆ ਦੇ ਉਦੇਸ਼ ਨਾਲ ਰੱਖੜੀ ਬੰਨ੍ਹਣਗੀਆਂ। ਇਸੇ ਕਾਰਜ ਨੂੰ ਨਵਾਂ ਰੂਪ ਦੇਣ ਲਈ ਠੇਕਾ ਕਿਤਾਬ, ਫਰੀਦਕੋਟ ਦੇ ਸੂਝਵਾਨਾਂ ਵੱਲੋਂ ਇਸ ਦਿਨ ਦੋ ਰੋਜ਼ਾ ਪੁਸਤਕ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ। ਇਪ ਪ੍ਰਦਰਸ਼ਨੀ ਫਰੀਦਕੋਟ ਦੇ ਘੰਟਾ ਘਰ ਵਿਖੇ ਸਵੇਰੇ 10 ਵਜੇ ਤੋਂ ਸ਼ਾਮੀ 6 ਵਜੇ ਤੱਕ ਜਾਰੀ ਰਹੇਗੀ।

ਜਿਕਰਯੋਗ ਹੈ ਕਿ ਇਸ ਬਾਰੇ ਬਕਾਇਦਾ ਕੰਧਾਂ ਉੱਪਰ ਪੋਸਟਰ ਲਗਾ ਕੇ ਲੋਕਾਂ ਨੂੰ ਇਸ ਪ੍ਰਦਰਸ਼ਨੀ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।

Exit mobile version