India Punjab

ਤਾਂ ਫਿਰ ‘ਆਪ’ ਮੰਨਦੀ ਹੈ ਸੁਮੇਧ ਸੈਣੀ ਨੂੰ ‘ਹੀਰੋ’

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਸੁਮੇਧ ਸੈਣੀ ਦੀ ਗ੍ਰਿਫਤਾਰੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਇਕ ਵੱਡੇ ਲੀਡਰ ਦਾ ਬਿਆਨ ਚਰਚਾ ਦਾ ਵਿਸ਼ਾ ਬਣ ਰਿਹਾ ਹੈ। ਇਸ ਬਿਆਨ ਤੋਂ ਪਹਿਲਾਂ ਜੇਕਰ ਇਸ ਲੀਡਰ ਦੀ ਗੱਲ ਕਰੀਏ ਤਾਂ ਇਹ ਆਮ ਆਦਮੀ ਪਾਰਟੀ ਦੇ ਰਾਜਸਥਾਨ ਮਾਮਲਿਆਂ ਦੇ ਇੰਚਾਰਜ ਦੀਪਕ ਵਾਜਪੇਈ ਹਨ, ਜਿਨ੍ਹਾਂ ਨੂੰ ਸੁਮੇਧ ਸੈਣੀ ਹੀਰੋ ਲੱਗਦਾ ਹੈ।

ਸੁਮੇਧ ਸੈਣੀ ਦੀ ਰਿਹਾਈ ਤੋਂ ਦੀਪਕ ਵਾਜਪੇਈ ਨੇ ਟਵੀਟ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੇ ਸਿਆਸੀ ਲਾਹਾ ਲੈਣ ਲਈ ਸੁਮੇਧ ਸੈਣੀ ਨੂੰ ਸਲਾਖਾਂ ਪਿੱਛੇ ਡੱਕਿਆ ਹੈ। ਦੂਜੇ ਬੰਨੇ ਸੈਣੀ ਨੂੰ ਹੀਰੋ ਦੱਸਦਿਆਂ ਖਾੜਕੂਵਾਦ ਦੌਰਾਨ ਪੰਜਾਬ ਵਿੱਚ ਸ਼ਾਂਤੀ ਕਾਇਮ ਕਰਨ ਦਾ ਸਿਹਰਾ ਵੀ ਬੰਨ੍ਹਿਆਂ ਹੈ। ਵਾਜਪੇਈ ਵੱਲੋਂ ਉਪਰੋਂ ਥਲੀ ਕੀਤੇ ਟਵੀਟ ਇਸ ਕਰਕੇ ਵੀ ਚਰਚਾ ਵਿੱਚ ਹਨ ਕਿ ਪੰਜਾਬ ਅਤੇ ਪੰਜਾਬੀਆਂ ਦੀ ਨਬਜ਼ ਨਾ ਫੜ ਸਕਣ ਵਾਲੀ ਆਮ ਆਦਮੀ ਪਾਰਟੀ ਬੇਤੁਕੇ ਬਿਆਨ ਦੇ ਕੇ ਲੋਕਾਂ ਦੇ ਨਿਸ਼ਾਨੇ ‘ਤੇ ਆ ਰਹੀ ਹੈ। ਪਿਛਲੀਂ ਵਿਧਾਨ ਸਭਾ ਚੋਣਾਂ ਵਿੱਚ ਵੀ ਬੇਤੁਕੀਆਂ ਬਿਆਨਬਾਜੀ ਕਾਰਨ ਹੀ ਆਪ ਜਿੱਤ ਨੇੜੇ ਪਹੁੰਚ ਕੇ ਹਾਰ ਦਾ ਸਾਹਮਣਾ ਕਰਨਾ ਪਿਆ ਸੀ।