ਬਠਿੰਡਾ-ਡੱਬਵਾਲੀ ਹਾਈਵੇਅ ‘ਤੇ ਐਤਵਾਰ ਰਾਤ ਨੂੰ ਇਕ ਟੂਰਿਸਟ ਬੱਸ ਨਾਲ ਵਾਹਨ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਹ ਹਾਦਸੇ ਹੋਣ ਕਾਰਨ ਇਕ ਔਰਤ ਸਮੇਤ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਦੀ ਮੌਤ ਹੋ ਗਈ।
ਜਾਣਕਾਰੀ ਮੁਤਾਬਿਕ ਬਠਿੰਡਾ-ਡੱਬਵਾਲੀ ਰੋਡ ’ਤੇ ਪੈਂਦੇ ਪਿੰਡ ਗੁਰਥੜੀ ਨੇੜੇ ਸਾਲਾਸਰ ਤੋਂ ਆ ਰਹੀ ਬੱਸ ਨਾਲ ਟੱਕਰ ਕਾਰਨ ਮੋਟਰਸਾਈਕਲ ਸਵਾਰ ਦਿਓਰ-ਭਰਜਾਈ ਦੀ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਅੱਗ ਲੱਗਣ ਕਾਰਨ ਮੋਟਰਸਾਈਕਲ ਅਤੇ ਬੱਸ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ।
ਦੱਸਿਆ ਜਾ ਰਿਹਾ ਹੈ ਕਿ ਬੁਲੇਟ ਮੋਟਰਸਾਈਕਲ ’ਤੇ ਸਵਾਰ ਲਵਪ੍ਰੀਤ ਤੇ ਰੇਖਾ ਵਾਸੀ ਪਿੰਡ ਖਿਆਲਾ (ਮਾਨਸਾ) ਤੋਂ ਪਥਰਾਲਾ ਜਾ ਰਹੇ ਸਨ ਕਿ ਬੱਸ ਨਾਲ ਟੱਕਰ ਹੋ ਗਈ। ਮੌਕੇ ’ਤੇ ਮੌਜੂਦ ਲੋਕਾਂ ਅਨੁਸਾਰ ਬੱਸ ਕਾਫ਼ੀ ਦੂਰ ਤੱਕ ਮੋਟਰਸਾਈਕਲ ਨੂੰ ਘਸੀਟਦੀ ਹੋਈ ਲੈ ਗਈ, ਜਿਸ ਕਾਰਨ ਅੱਗ ਲੱਗ ਗਈ। ਇਹ ਵੀ ਪਤਾ ਲੱਗਾ ਹੈ ਕਿ ਬੱਸ ਦੀਆਂ ਸਵਾਰੀਆਂ ਨੇ ਬਾਹਰ ਆ ਕੇ ਆਪਣੀ ਜਾਨ ਬਚਾਈ।
Punjab | Two people died near Gurthari Village in Bathinda last night when a bus suddenly burst into flames after it collided with a motorcycle. Police say that no passenger was on the bus at the time of the incident. pic.twitter.com/u0ntqaldSk
— ANI (@ANI) November 21, 2022
ਇਹ ਹਾਦਸਾ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 25 ਕਿਲੋਮੀਟਰ ਦੂਰ ਗੁਰਥਰੀ ਪਿੰਡ ਨੇੜੇ ਵਾਪਰਿਆ। ਬੱਸ ਰਾਜਸਥਾਨ ਦੇ ਸਾਲਾਸਰ ਦੀ ਯਾਤਰਾ ਤੋਂ ਬਠਿੰਡਾ ਵੱਲ ਆ ਰਹੀ ਸੀ।
ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਿਕ ਬਠਿੰਡਾ ਦੇ ਸੀਨੀਅਰ ਸੁਪਰਡੈਂਟ ਆਫ ਪੁਲਿਸ (ਐਸਐਸਪੀ) ਨੇ ਕਿਹਾ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਟੱਕਰ ਦੇ ਪ੍ਰਭਾਵ ਕਾਰਨ ਮੋਟਰਸਾਈਕਲ ਦੀ ਤੇਲ ਟੈਂਕੀ ਫਟ ਗਈ ਅਤੇ ਅੱਗ ਲੱਗ ਗਈ।
ਉਨ੍ਹਾਂ ਨੇ ਕਿਹਾ ਕਿ “ਸ਼ੁਰੂਆਤੀ ਜਾਣਕਾਰੀ ਅਨੁਸਾਰ ਮੋਟਰਸਾਈਕਲ ਬੱਸ ਦੇ ਅਗਲੇ ਹਿੱਸੇ ਵਿੱਚ ਉਲਝ ਗਿਆ। ਬਾਈਕ ਨੂੰ ਅੱਗ ਲੱਗਣ ਤੋਂ ਬਾਅਦ ਇਹ ਬੱਸ ਤੱਕ ਫੈਲ ਗਈ। ਕਿਸੇ ਵੀ ਬੱਸ ਯਾਤਰੀ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਪਰ ਸਿਹਤ ਵਿਭਾਗ ਨੂੰ ਡਾਕਟਰੀ ਸਹਾਇਤਾ ਲਈ ਅਲਰਟ ਕਰ ਦਿੱਤਾ ਗਿਆ ਹੈ। ”