‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਵਾਇਰਸ ਕਾਰਨ ਮ੍ਰਿਤ ਵਿਅਕਤੀ ਦੀ ਲਾਸ਼ ਗੰਗਾ ਦਰਿਆ ਵਿੱਚ ਸੁੱਟਣ ਦੀ ਵੀਡਿਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਦੋ ਲੋਕਾਂ ‘ਤੇ ਕੇਸ ਦਰਜ ਕੀਤਾ ਹੈ।ਵੀਡਿਓ ਵਿੱਚ ਇਕ ਵਿਅਕਤੀ ਨੇ ਪੀਪੀਈ ਕਿੱਟ ਪਾਈ ਹੋਈ ਸੀ।ਘਟਨਾ ਬਲਰਾਮਪੁਰ ਜਿਲ੍ਹੇ ਦੀ ਦੱਸੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਬਲਰਾਮਪੁਰ ਜਿਲ੍ਹੇ ਦੇ ਮੁੱਖ ਮੈਡੀਕਲ ਅਫਸਰ ਵਿਜੇ ਬਹਾਦੁਰ ਸਿੰਘ ਨੇ ਦੱਸਿਆ ਕਿ ਲਾਸ਼ ਦੀ ਪਛਾਣ ਸੁਹਰਾਤਗੜ੍ਹ ਜਿਲ੍ਹਾ ਸਿਥਾਰਥਨਗਰ ਦੇ ਪ੍ਰੇਮ ਨਾਥ ਮਿਸ਼ਰਾ ਦੇ ਰੂਪ ਵਿੱਚ ਹੋਈ ਹੈ। ਹਾਲਾਂਕਿ ਪਰਿਵਾਰ ਨੂੰ ਮ੍ਰਿਤਕ ਦੀ ਲਾਸ਼ ਕੋਰੋਨਾ ਵਾਇਰਸ ਦੇ ਪ੍ਰੋਟੋਕਾਲਾਂ ਦੀ ਵਰਤੋਂ ਕਰਦਿਆਂ ਦੇ ਦਿੱਤੀ ਗਈ ਸੀ। ਜ਼ਿਕਰਯੋਗ ਹੈ ਕਿ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਗੰਗਾ ਨਦੀ ਵਿੱਚੋਂ ਕਈ ਲਾਸ਼ਾਂ ਬਰਾਮਦ ਹੋਈਆਂ ਸਨ। ਅਧਿਕਾਰੀਆਂ ਵੱਲੋਂ ਲੋਕਾਂ ਨੂੰ ਅਜਿਹਾ ਨਾ ਕਰਨ ਦੀ ਅਪੀਲ ਵੀ ਕੀਤੀ ਗਈ ਹੈ।