‘ਦ ਖ਼ਾਪੰਜਾਬ ਵਿੱਚ ਕਰੋਨਾ ਦਾ ਪ੍ਰਭਾਵ ਲਗਾਤਾਰ ਵੱਧ ਰਿਹਾ ਹੈ। ਉੱਥੇ ਹੀ ਪੰਜਾਬ ਦੇ ਸੈਰ-ਸਪਾਟਾ ਮੰਤਰੀ ਅਨਮੋਲ ਗਗਨ ਮਾਨ ਤੇ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਉਨ੍ਹਾਂ ਨੇ ਆਪਣੇ ਸੰਪਰਕ ਵਿਚ ਆਏ ਲੋਕਾਂ ਨੂੰ ਅਹਿਤਿਆਤ ਵਰਤਣ ਨੂੰ ਕਿਹਾ। ਇਸ ਜਾਣਕਾਰੀ ਦੋਵਾਂ ਮੰਤਰੀਆਂ ਨੇ ਟਵੀਟ ਕਰਦਿਆਂ ਦਿੱਤੀ ਹੈ। ਅਨਮੋਲ ਗਗਨ ਮਾਨ ਨੇ ਟਵੀਟ ਕਰਦਿਆਂ ਅਪੀਲ ਕੀਤੀ ਹੈ ਕਿ ਜੋ ਪਿਛਲੇ ਕੁਝ ਦਿਨਾਂ ਵਿੱਚ ਉਸਦੇ ਸੰਪਰਕ ਵਿੱਚ ਆਏ ਹਨ ਆਪਣਾ ਕੋਵਿਡ ਟੈਸਟ ਕਰਵਾਉਣ।
ਇਸ ਤੋਂ ਪਹਿਲਾਂ ਜੇਲ੍ਹ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਰਿਪੋਰਟ ਪੌਜ਼ੀਟਿਵ ਪਾਈ ਗਈ ਸੀ ਜਿਹਨਾਂ ਦੇ ਸੰਪਰਕ ‘ਚ ਆਉਣ ਤੋਂ ਬਾਅਦ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਨੇ ਆਪਣੇ ਆਪ ਨੂੰ ਇਕਾਂਤਵਾਸ ਕਰ ਲਿਆ ਸੀ । ਸੂਬੇ ਵਿਚ ਇਸ ਸਮੇਂ 95 ਮਰੀਜ਼ ਆਕਸੀਜਨ ਤੇ ਆਈਸੀਯੂ ਵਿਚ ਮਤਲਬ ਲਾਈਫ ਸੇਵਿੰਗ ਸਪੋਰਟ ‘ਤੇ ਪਹੁੰਚ ਚੁੱਕੇ ਹਨ।
ਪੰਜਾਬ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 526 ਮਾਮਲੇ ਸਾਹਮਣੇ ਆਏ ਹਨ। ਪਾਜੀਟਿਵਿਟੀ ਦਰ ਵੀ ਵਧ ਕੇ 4.49% ਹੋ ਗਈ ਹੈ। ਮੋਹਾਲੀ ਵਿੱਚ ਸਭ ਤੋਂ ਵੱਧ 100 ਮਰੀਜ਼ ਮਿਲੇ ਹਨ। ਇੱਥੇ ਸਕਾਰਾਤਮਕਤਾ ਦਰ ਵੀ 13.48% ਸੀ। ਦੂਜੇ ਨੰਬਰ ‘ਤੇ ਜਲੰਧਰ ‘ਚ 74, ਲੁਧਿਆਣਾ ‘ਚ 58 ਮਰੀਜ਼ ਮਿਲੇ ਹਨ। ਇਸ ਦੌਰਾਨ 11,964 ਕੋਵਿਡ ਨਮੂਨੇ ਲੈ ਕੇ 11,721 ਦੀ ਜਾਂਚ ਕੀਤੀ ਗਈ। ਰਾਜ ਵਿੱਚ ਸਰਗਰਮ ਮਰੀਜ਼ਾਂ ਦੀ ਗਿਣਤੀ ਹੁਣ 2,992 ਹੋ ਗਈ ਹੈ।