International

ਮੈਡਾਗਾਸਕਰ ਦੇ ਤੱਟ ‘ਤੇ ਦੋ ਕਿਸ਼ਤੀਆਂ ਡੁੱਬੀਆਂ, ਘੱਟੋ-ਘੱਟ 24 ਮੌਤਾਂ

ਮੈਡਾਗਾਸਕਰ ਦੇ ਤੱਟ ‘ਤੇ ਦੋ ਕਿਸ਼ਤੀਆਂ ਪਲਟਣ ਕਾਰਨ 24 ਲੋਕਾਂ ਦੀ ਮੌਤ ਹੋ ਗਈ। ਸਥਾਨਕ ਪ੍ਰਸ਼ਾਸਨ ਨੇ ਇਹ ਜਾਣਕਾਰੀ ਦਿੱਤੀ। ਪ੍ਰਸ਼ਾਸਨ ਨੇ ਕਿਹਾ ਕਿ ਜਾਨਾਂ ਗੁਆਉਣ ਵਾਲੇ ਜ਼ਿਆਦਾਤਰ ਸੋਮਾਲੀਆ ਦੇ ਨਾਗਰਿਕ ਸਨ।

ਸੋਮਾਲੀਆ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਬਾਕੀ ਬਚੇ ਲੋਕਾਂ ਦੀ ਸੁਰੱਖਿਅਤ ਵਾਪਸੀ ਯਕੀਨੀ ਬਣਾਉਣ ਲਈ ਯਤਨ ਜਾਰੀ ਹਨ। ਦੋਵੇਂ ਕਿਸ਼ਤੀਆਂ ਵਿੱਚ ਕੁੱਲ 70 ਲੋਕ ਸਵਾਰ ਸਨ। ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਲੋਕਾਂ ਨੂੰ ਮਛੇਰਿਆਂ ਨੇ ਬਚਾਇਆ ਹੈ।

ਬੇਰੁਜ਼ਗਾਰੀ ਅਤੇ ਗਰੀਬੀ ਕਾਰਨ ਅਫ਼ਰੀਕਾ ਦੇ ਨੌਜਵਾਨ ਬਿਹਤਰ ਜ਼ਿੰਦਗੀ ਦੀ ਭਾਲ ਵਿੱਚ ਯੂਰਪ ਵੱਲ ਰੁਖ ਕਰ ਰਹੇ ਹਨ। ਮੈਡਾਗਾਸਕਰ ਦੇ ਅਧਿਕਾਰੀਆਂ ਨੇ ਕਿਹਾ ਕਿ ਜ਼ਿਆਦਾਤਰ ਪੀੜਤ ਪ੍ਰਵਾਸੀ ਸਨ।