India Punjab

ਚੰਡੀਗੜ੍ਹ ਦੇ ਮਾਲ ਵਿੱਚ ਟੌਏ ਟਰੇਨ ਹਾਦਸੇ ਸਬੰਧੀ ਪਿਕਸ ਲੈਂਡ ਕੰਪਨੀ ਦੇ 2 ਹੋਰ ਸਾਥੀ ਗ੍ਰਿਫ਼ਤਾਰ

ਬੀਤੇ ਦਿਨੀਂ ਚੰਡਗੜ੍ਹ ਦੇ ਮਸ਼ਹੂਰ ਇਲਾਂਤੇ ਮਾਲ ਵਿੱਚ ਟੌਏ ਟਰੇਨ ਪਲਟਣ ਕਰਕੇ 11 ਸਾਲਾ ਬੱਚੇ ਦੀ ਮੌਤ ਦੇ ਮਾਮਲੇ ਵਿੱਚ ਪੁਲਿਸ ਨੇ ਪਿਕਸ ਲੈਂਡ ਕੰਪਨੀ ਦੇ ਦੋ ਹੋਰ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇੰਡਸਟਰੀਅਲ ਏਰੀਆ ਪੁਲਿਸ ਨੇ ਕਤਲ ਮਾਮਲੇ ਵਿੱਚ ਇਹ ਗ੍ਰਿਫ਼ਤਾਰੀ ਕੀਤੀ ਹੈ। ਇਸ ਤੋਂ ਪਹਿਲਾਂ ਪੁਲਿਸ ਨੇ ਖਿਡੌਣਾ ਰੇਲ ਦੇ ਚਾਲਕ ਸੌਰਵ ਵਾਸੀ ਬਾਪੂਧਾਮ ਕਲੋਨੀ ਨੂੰ ਪਹਿਲਾਂ ਹੀ ਕਾਬੂ ਕੀਤਾ ਹੋਇਆ ਹੈ।

ਹੁਣ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਸੁਨੀਲ ਕੁਮਾਰ ਗੋਇਲ ਵਾਸੀ ਸੈਕਟਰ-34 ਤੇ ਪੁਨੀਤ ਕੁਮਾਰ ਆਹੂਜਾ ਵਾਸੀ ਗੁਰੂਗ੍ਰਾਮ ਵਜੋਂ ਹੋਈ ਹੈ। ਹਾਲਾਂਕਿ ਪੁਲਿਸ ਨੇ ਦੋਵਾਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ। ਇਸ ਤੋਂ ਇਲਾਵਾ ਪੁਲਿਸ ਜਲਦੀ ਹੀ ਇਲਾਂਤੇ ਮਾਲ ਦੇ ਪ੍ਰਬੰਧਕਾਂ ਦੇ ਬਿਆਨ ਵੀ ਦਰਜ ਕਰੇਗੀ।

ਉੱਧਰ ਪ੍ਰਸ਼ਾਸਨ ਨੇ ਏਲਾਂਤੇ ਮਾਲ ’ਚ ਟੌਏ ਟਰੇਨ ਤੋਂ ਡਿੱਗਣ ਕਾਰਨ ਬੱਚੇ ਦੀ ਮੌਤ ਦੇ ਮਾਮਲੇ ਦੀ ਜਾਂਚ ਏਡੀਸੀ ਨੂੰ ਸੌਂਪ ਦਿੱਤੀ ਹੈ, ਜੋ ਰੇਲ ਨੂੰ ਚਲਾਉਣ ਦੀ ਮਨਜ਼ੂਰੀ ਤੋਂ ਲੈ ਕੇ ਸੁਰੱਖਿਆ ਵਿਸ਼ੇਸ਼ਤਾਵਾਂ ਤੱਕ ਦੀਆਂ ਰਿਪੋਰਟਾਂ ਬਣਾ ਰਹੇ ਹਨ।

ਇਸ ਮੌਕੇ ਕੰਵਰਦੀਪ ਕੌਰ, ਐੱਸਐੱਸਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਪੁਲਿਸ ਨੇ ਪਿਕਸ ਲੈਂਡਕੰਪਨੀ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਾਮਲੇ ਦੀ ਜਾਂਚ ਜਾਰੀ ਹੈ।

ਸਬੰਧਿਤ ਖ਼ਬਰ – ਚੰਡੀਗੜ੍ਹ ਦੇ ਵੱਡੇ ਮਾਲ ’ਚ ਦਰਦਨਾਕ ਹਾਦਸਾ! ਟੌਏ ਟਰੇਨ ਪਲਟਣ ਕਾਰਨ ਬੱਚੇ ਦੀ ਮੌਤ