ਬਿਉਰੋ ਰਿਪੋਰਟ – ਜੰਮੂ ਕਸ਼ਮੀਰ (Jamm-Kashmir) ਵਿਚ ਮੰਦਭਾਗਾ ਹਾਦਸਾ ਵਾਪਰਿਆ ਹੈ, ਜਿੱਥੋਂ ਦੇ ਬਾਂਦੀਪੋਰਾ ਜ਼ਿਲੇ ‘ਚ ਸ਼ਨੀਵਾਰ ਦੁਪਹਿਰ ਨੂੰ ਫੌਜ ਦਾ ਇਕ ਟਰੱਕ ਖਾਈ ‘ਚ ਡਿੱਗ ਗਿਆ। ਹਾਦਸੇ ਵਿੱਚ ਦੋ ਜਵਾਨਾਂ ਦੀ ਮੌਤ ਹੋ ਗਈ। 3 ਜਵਾਨ ਗੰਭੀਰ ਜ਼ਖਮੀ ਹਨ। ਉਸ ਨੂੰ ਨੇੜਲੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਜ਼ਿਲੇ ਦੇ ਐੱਸਕੇ ਪਾਇਨ ਇਲਾਕੇ ‘ਚ ਵਾਪਰਿਆ। ਇੱਥੇ ਟਰੱਕ ਸੜਕ ਤੋਂ ਫਿਸਲ ਕੇ ਟੋਏ ਵਿੱਚ ਜਾ ਡਿੱਗਿਆ। ਬਚਾਅ ਕਾਰਜ ਜਾਰੀ ਹੈ।
ਇਹ ਵੀ ਪੜ੍ਹੋ – ਭਾਜਪਾ ਨੇ ਤਿੰਨ ਸਿੱਖਾਂ ਨੂੰ ਬਣਾਇਆ ਉਮੀਦਵਾਰ! ਸਿਰਸਾ ਦਾ ਨਾਮ ਵੀ ਸ਼ਾਮਲ