ਬਿਊਰੋ ਰਿਪੋਰਟ : ਟਵਿਟਰ (Twitter) ਦੇ ਨਵੇਂ ਮਾਲਿਕ ਐਲਨ ਮਸਕ (Elon musk) ਨੇ ਬਲੂ ਟਿੱਕ (Blue tick) ਲੈਣ ਵਾਲਿਆਂ ਦੇ ਲਈ 8 ਡਾਲਰ ਫੀਸ ਰੱਖੀ ਹੈ । ਉਧਰ ਭਾਰਤ ਵਿੱਚ ਫਿਲਹਾਲ ਇਹ ਹੁਣ ਤੱਕ ਸ਼ੁਰੂ ਨਹੀਂ ਹੋਈ ਹੈ ਪਰ ਠੱਗਾਂ ਨੂੰ ਧੋਖਾਧੜੀ ਦਾ ਨਵਾਂ ਜ਼ਰੀਆ ਲੱਭ ਗਿਆ ਹੈ । ਮੋਬਾਈਲ ਫੋਨ ‘ਤੇ ਲੋਕਾਂ ਨੂੰ ਵੈਰੀਫਾਇਡ ਬੈਜ 2 ਡਾਲਰ ਦੀ ਵਨ ਟਾਈਮ ਪੇਮੈਂਟ ਕਰਨ ਦਾ ਫੋਨ ਆ ਰਿਹਾ ਹੈ। ਚੰਡੀਗੜ੍ਹ ਪੁਲਿਸ ਕੋਲ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਜਿਸ ਦੀ ਵਜ੍ਹਾ ਕਰਕੇ ਪੁਲਿਸ ਵੱਲੋਂ ਐਡਵਾਇਜ਼ਰੀ ਵੀ ਜਾਰੀ ਕੀਤੀ ਗਈ ਹੈ ।
ਇਸ ਤਰ੍ਹਾਂ ਹੋ ਰਹੀ ਹੈ ਧੋਖਾਧੜੀ
ਲੋਕਾਂ ਦੇ ਟਵਿਟਰ ਐਕਾਉਂਟ ‘ਤੇ ਬਲੂ ਟਿਕ ਦੇ ਨਾਂ ‘ਤੇ ਇੱਕ ਲਿੰਕ ਭੇਜਿਆ ਜਾ ਰਿਹਾ ਹੈ। ਇਸ ਲਿੰਕ ‘ਤੇ ਕਲਿੱਕ ਕਰਕੇ ਪੈਸੇ ਟਰਾਂਸਫਰ ਕਰਨ ਦੇ ਲਈ ਜਾਣਕਾਰੀ ਮੰਗੀ ਜਾ ਰਹੀ ਹੈ ਜਿਸ ਤੋਂ ਬਾਅਦ ਸਾਇਬਰ ਠੱਗ ਫੋਨ ਨੂੰ ਐਕਸੈਸ ਕਰਕੇ ਪੈਸੇ ਕੱਢ ਰਹੇ ਹਨ । ਇਸ ਤੋਂ ਇਲਾਵਾ ਮੋਬਾਈਲ ‘ਤੇ ਫਰਜ਼ੀ ਮੈਸੇਜ ਆ ਰਹੇ ਹਨ ਜਿਸ ਵਿੱਚ ਲਿਖਿਆ ਹੈ ‘ਪਿਆਰੇ ਟਵਿੱਟਰ ਯੂਜ਼ਰ,ਪ੍ਰੀ ਕ੍ਰਿਸਮਸ ਕਲੀਰੈਂਸ ‘ਤੇ ਖਾਸ਼ ਛੋਟ ਲਓ, 2 ਅਮਰੀਕੀ ਡਾਲਰ ‘ਤੇ ਹਰ ਇੱਕ ਮੈਂਬਰ ਦੇ ਲਈ ਅਰਲੀ ਬਰਡ ਛੋਟ ਅਤੇ ਫੈਮਿਲੀ ਪੈਕ ਦੇ ਲਈ ਲਿੰਕ ਨੂੰ ਓਪਨ ਕਰੋ’ ਇਸ ਦੇ ਨਾਲ ਲਿੰਕ ਦਿੱਤਾ ਗਿਆ ਹੈ । ਜਿਵੇਂ ਹੀ ਮੋਬਾਈਲ ਯੂਜ਼ਰ ਉਸ ਲਿੰਕ ‘ਤੇ ਕਲਿੱਕ ਕਰਦਾ ਹੈ ਤਾਂ ਸਾਈਬਰ ਠੱਗ ਬੈਂਕ ਖਾਤੇ ਅਤੇ ਪਾਸਵਰਡ ਦਾ ਐਕਸੈਸ ਲੈਕੇ ਰੁਪਏ ਕੱਢਾ ਲੈਂਦੇ ਹਨ।
ਟਵਿਟਰ ਦੇ ਬਲੂ ਟਿੱਕ ਦੇ ਨਾਂ ‘ਤੇ ਈ ਮੇਲ ਵੀ ਲੋਕਾਂ ਨੂੰ ਆ ਰਹੀ ਹੈ । ਇਸ ਵਿੱਚ ਲਾਲਚ ਦਿੱਤਾ ਜਾ ਰਿਹਾ ਹੈ ਕਿ ਫ੍ਰੀ ਵਿੱਚ ਆਪਣਾ ਬਲੂ ਟਿੱਕ ਲੈ ਲਓ, ਅਜਿਹਾ ਕਰਨ ਦੇ ਲਈ ਜਾਲਸਾਜ ਇੱਕ ਸੁਰੱਖਿਅਤ ਵੈੱਬਸਾਈਟ ਦਾ ਲਿੰਕ ਈ-ਮੇਲ ‘ਤੇ ਭੇਜ ਦੇ ਹਨ। ਇਸ ਤੋਂ ਇਲਾਵਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਤੁਸੀਂ ਇਸ ਮਸ਼ਹੂਰ ਹਸਤੀ ਹੋ ਤਾਂ ਉਸ ਦਾ ਸਬੂਤ ਭੇਜੋ ਅਤੇ ਫ੍ਰੀ ਬਲੂ ਟਿਕ ਨੂੰ ਸਬਸਕ੍ਰਾਈਬ ਕਰੋ । ਜਿਵੇਂ ਹੀ ਠੱਗ ਉਨ੍ਹਾਂ ਦੀ ਜਾਣਕਾਰੀ ਹਾਸਲ ਕਰਦੇ ਹਨ ਆਪਣਾ ਸ਼ਿਕਾਰ ਬਣਾ ਲੈਂਦੇ ਹਨ ।
ਚੰਡੀਗੜ੍ਹ ਪੁਲਿਸ ਨੇ ਆਨਲਾਈਨ ਫਰਾਡ ਤੋਂ ਲੋਕਾਂ ਨੂੰ ਬਚਾਉਣ ਦੇ ਲਈ ਕਈ ਤਰ੍ਹਾਂ ਦੇ ਪ੍ਰੋਗਰਾਮ ਸ਼ੁਰੂ ਕੀਤੇ ਹਨ। ਖਾਸ ਕਰਕੇ ਵਿਦਿਆਰਥੀਆਂ ਦੇ ਲਈ ਸਾਈਬਰ ਇੰਟਰਨਸ਼ਿੱਪ ਦੇ ਪ੍ਰੋਗਰਾਮ ਵੀ ਚਲਾਏ ਜਾ ਰਹੇ ਹਨ । ਚੰਡੀਗੜ੍ਹ ਪੁਲਿਸ ਦਾ 350 ਵਿਦਿਆਰਥੀਆਂ ਨਾਲ ਦੂਜਾ ਬੈਚ ਸ਼ੁਰੂ ਹੋਣ ਜਾ ਰਿਹਾ ਹੈ । 2021 ਵਿੱਚ 300 ਵਿਦਿਆਰਥੀਆਂ ਦਾ ਪਹਿਲਾਂ ਬੈਚ ਸ਼ੁਰੂ ਕੀਤਾ ਗਿਆ ਸੀ। ਇੰਨਾਂ ਵਿਦਿਆਰਥੀਆਂ ਨੂੰ ਸਾਇਬਰ ਸੋਲਜਰ ਦਾ ਨਾਂ ਵੀ ਦਿੱਤਾ ਗਿਆ ਹੈ। ਚੰਡੀਗੜ੍ਹ ਵਿੱਚ ਇਸੇ ਸਾਲ 10 ਮਹੀਨਿਆਂ ਵਿੱਚ 130 ਆਨ ਲਾਈਨ ਫਰਾਡ ਦੇ ਮਾਮਲੇ ਦਰਜ ਹੋਏ ਹਨ ।


 
																		 
																		 
																		 
																		