ਬਿਊਰੋ ਰਿਪੋਰਟ : ਲਾਲਚ ਕਿਸ ਕਦਰ ਖੂਨ ਨੂੰ ਪਾਣੀ ਕਰ ਦਿੰਦਾ ਹੈ ਇਸ ਦੀ ਵੱਡੀ ਤਸਵੀਰ ਸਾਹਮਣੇ ਆਈ ਹੈ । ਟੀਵੀ ਅਦਾਕਾਰ ਵੀਣਾ ਕਪੂਰ ਦਾ ਉਸ ਦੇ ਪੁੱਤਰ ਨੇ ਹੀ ਬੇਸਬਾਲ ਬੈਟ ਨਾਲ ਕੁੱਟ-ਕੱਟ ਕੇ ਕਤਲ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਪੁੱਤਰ ਸਚਿਨ ਕਪੂਰ ਨੇ 12 ਕਰੋੜ ਦੇ ਫਲੈਟ ਦੇ ਲਾਲਚ ਵਿੱਚ ਮਾਂ ਦਾ ਕਤਲ ਕੀਤਾ ਹੈ । ਮੁੰਬਈ ਦੇ JVPT ਵਿੱਚ ਵੀਣਾ ਕਪੂਰ ਦਾ 12 ਕਰੋੜ ਦਾ ਇੱਕ ਫਲੈਟ ਸੀ । ਜਿਸ ਵਿੱਚ ਉਹ ਆਪਣੇ ਪੁੱਤਰ ਦੇ ਨਾਲ ਰਹਿੰਦੀ ਸੀ । ਇਸੇ ਫਲੈਟ ਵਿੱਚ ਹੀ ਪੁੱਤਰ ਨੇ ਉਸ ਦਾ ਕਤਲ ਕੀਤਾ ਅਤੇ 90 ਕਿਲੋਮੀਟਰ ਦੂਰ ਜੰਗਰ ਦੀ ਨਦੀ ਵਿੱਚ ਲਾਸ਼ ਸੁੱਟ ਦਿੱਤੀ । ਲਾਸ਼ ਨੂੰ ਜੰਗਤ ਤੱਕ ਲਿਜਾਉਣ ਦੇ ਲਈ ਫ੍ਰਿਜ ਵਰਗੇ ਬਾਕਸ ਦੀ ਵਰਤੋਂ ਕੀਤੀ ਗਈ।
ਵੀਣਾ ਕਪੂਰ ਦੇ ਪੁੱਤਰ ਸਚਿਨ ਕਪੂਰ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ । ਕਤਲ ਵਿੱਚ ਮਦਦ ਕਰਨ ਵਾਲਾ ਨੌਕਰ ਵੀ ਫੜਿਆ ਗਿਆ ਹੈ । ਦੱਸਿਆ ਜਾ ਰਿਹਾ ਹੈ ਕੀ ਕਤਲ ਦੀ ਵਾਰਦਾਤ 5 ਜਾਂ ਫਿਰ 6 ਦਸੰਬਰ ਨੂੰ ਹੋਈ ਸੀ। ਪੁਲਿਸ ਦੇ ਹੱਥ CCTV ਫੁੱਟੇਜ ਲੱਗੀ ਹੈ ਜਿਸ ਵਿੱਚ ਪੁੱਤਰ ਅਤੇ ਨੌਕਰ ਦੋਵੇ ਲਾਸ਼ ਨੂੰ ਲੈਕੇ ਜਾ ਰਹੇ ਸਨ।
ਇਸ ਤਰ੍ਹਾਂ ਹੋਇਆ ਖੁਲਾਸਾ
ਵੀਣਾ ਕਪੂਰ ਦੇ 2 ਪੁੱਤਰ ਹਨ,ਵੱਡਾ ਮੁੰਡਾ ਅਮਰੀਕਾ ਰਹਿੰਦਾ ਹੈ । ਪਿਛਲੇ ਹਫਤੇ ਤੋਂ ਉਸ ਦੀ ਮਾਂ ਨਾਲ ਗੱਲ ਨਹੀਂ ਹੋ ਰਹੀ ਸੀ । ਫੋਨ ਲਗਾਤਾਰ ਬੰਦ ਆ ਰਿਹਾ ਸੀ । ਇਸ ਦੇ ਬਾਅਦ ਉਸ ਨੇ ਬਿਲਡਿੰਗ ਦੇ ਚੌਕੀਦਾਰ ਨੂੰ ਫੋਨ ਕਰਦੇ ਪੁੱਛਿਆ। ਉਸ ਨੇ ਵੀ ਦੱਸਿਆ ਕਿ ਕਾਫੀ ਦਿਨਾਂ ਤੋਂ ਉਸ ਨੇ ਵੀਣਾ ਕਪੂਰ ਨੂੰ ਨਹੀਂ ਵੇਖਿਆ। ਵੱਡੇ ਪੁੱਤਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਪੁਲਿਸ ਫਲੈਟ ਵਿੱਚ ਪਹੁੰਚੀ । CCTV ਚੈੱਕ ਕੀਤਾ ਤਾਂ ਛੋਟਾ ਪੁੱਤਰ ਸਚਿਨ ਨੌਕਰ ਦੇ ਨਾਲ ਇੱਕ ਡੱਬਾ ਲੈਕੇ ਜਾਂਦਾ ਨਜ਼ਰ ਆਇਆ । ਪੁਲਿਸ ਨੂੰ ਸ਼ੱਕ ਹੋਇਆ ਤਾਂ ਛੋਟੇ ਪੁੱਤਰ ਨੂੰ ਗਿਰਫ਼ਤਾਰ ਕੀਤਾ ਤਾਂ ਫਿਰ ਉਸ ਨੇ ਸਾਰੀ ਵਾਰਦਾਤ ਦੱਸ ਦਿੱਤੀ ।
ਦੈਨਿਕ ਭਾਸਰ ਦੀ ਰਿਪੋਰਟ ਮੁਤਾਬਿਕ ਵੀਣੂ ਦੇ ਘਰ ਦਾ ਵਿਵਾਦ ਕਾਫੀ ਪੁਰਾਣਾ ਸੀ। ਪੁੱਤਰ ਤੋਂ ਪਹਿਲਾਂ ਪਤੀ ਨਾਲ ਹੀ ਇਸੇ ਘਰ ਨੂੰ ਲੈਕੇ ਮਤਭੇਦ ਸੀ। ਸੂਟਿੰਗ ਦੇ ਦੌਰਾਨ ਵੀਣਾ ਨੂੰ ਕੋਰਟ ਦੇ ਚੱਕਰ ਲਾਉਣੇ ਪੈਂਦੇ ਸਨ। ਘਰ ਅਤੇ ਦੂਜੇ ਮਸਲਿਆਂ ‘ਤੇ ਵੀਣਾ ਦਾ ਉਸ ਦੇ ਪਤੀ ਤੋਂ ਤਲਾਕ ਹੋ ਗਿਆ ਸੀ । ਕੋਵਿਡ ਦੇ ਦੌਰਾਨ ਉਸ ਦੇ ਪਤੀ ਦਾ ਦੇਹਾਂਤ ਹੋ ਗਿਆ ਪਰ ਛੋਟੇ ਪੁੱਤਰ ਦੀ ਇਸ ਫਲੈਟ ‘ਤੇ ਸ਼ੁਰੂ ਤੋਂ ਨਜ਼ਰ ਸੀ ।
ਵੀਣਾ ਕਪੂਰ ਟੀਵੀ ਦੀ ਇੰਨੀ ਮਸ਼ਹੂਰ ਕਲਾਕਾਰ ਨਹੀਂ ਸੀ । ਉਸ ਨੇ ਕੁਝ ਸੀਰੀਅਲ ਵਿੱਚ ਕੰਮ ਕੀਤਾ ਹੈ ‘ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ’,’ਡਾਲ ‘ਦ ਗੈਂਗ’ ਅਤੇ ‘ਬੰਦਨ’ ‘ਫੇਰੋ’ ਵਰਗੇ ਟੀਵੀ ਸ਼ੋਅ ਵਿੱਚ ਉਹ ਨਜ਼ਰ ਆਈ ਸੀ । ਉਨ੍ਹਾਂ ਨੇ ਅਦਾਕਾਰ ਨੀਲੂ ਕੋਹਲੀ ਦੇ ਨਾਲ ਵੀ ਕਈ ਸ਼ੋਅ ਕੀਤੇ ਹਨ ।