India

20 ਸਾਲ ਦੀ ਟੀਵੀ ਅਦਾਕਾਰਾ ਤੁਨੀਸ਼ਾ ਸ਼ਰਮਾ ਨੇ ਟੀਵੀ ਸੀਰੀਅਲ ਦੇ ਸੈੱਟ ‘ਤੇ ਕੀਤਾ ਇਹ ਕਾਰਾ, ਕੋ-ਸਟਾਰ ਸ਼ਿਜਾਨ ਮੁਹੰਮਦ ਖਾਨ ਗ੍ਰਿਫਤਾਰ

Tunisha Sharma the famous TV serial actress of 'Ali Baba Dastan-e-Kabul' committed suicide

ਮੁੰਬਈ :  ਟੀਵੀ ਸੀਰੀਅਲ ਅਲੀ ਬਾਬਾ ਦਾਸਤਾਨ-ਏ-ਕਾਬੁਲ ਅਤੇ ਫਿਲਮ ਫਿਤੂਰ ਦੀ ਅਦਾਕਾਰਾ ਤੁਨੀਸ਼ਾ ਸ਼ਰਮਾ ( famous TV serial actress Tunisha Sharma ) ਨੂੰ ਲੈ ਕੇ ਹੈਰਾਨੀਜਨਕ ਖਬਰ ਸਾਹਮਣੇ ਆਈ ਹੈ। ਟੀਵੀ ਅਤੇ ਫਿਲਮ ਜਗਤ ਦੀ ਮਸ਼ਹੂਰ ਅਦਾਕਾਰਾ ਨੇ 20 ਸਾਲ ਦੀ ਉਮਰ ਵਿੱਚ ਖੁਦਕੁਸ਼ੀ ਕਰ ਲਈ ਹੈ।  ਤੁਨੀਸ਼ਾ ਸ਼ਰਮਾ ਦੇ ਖੁਦਕੁਸ਼ੀ ਮਾਮਲੇ ਵਿੱਚ  ਪੁਲਿਸ ਨੇ ਤੁਨੀਸ਼ਾ ਦੇ ਕੋ-ਸਟਾਰ ਸ਼ੀਜਾਨ ਖਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਸ਼ੀਜਾਨ ‘ਤੇ ਤੁਨੀਸ਼ਾ ਦੀ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਤੁਨੀਸ਼ਾ ਦੇ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ‘ਤੇ ਆਈਪੀਸੀ ਦੀ ਧਾਰਾ 306 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਸ਼ੀਜਾਨ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਤੁਨੀਸ਼ਾ ਦੀ ਮਾਂ ਨੇ ਅਭਿਨੇਤਾ ਸ਼ੀਜਾਨ ‘ਤੇ ਗੰਭੀਰ ਦੋਸ਼ ਲਗਾਏ ਸਨ। ਉਸ ਨੇ ਕਿਹਾ ਸੀ ਕਿ ਤੁਨੀਸ਼ਾ ਨੇ ਸ਼ੀਜਾਨ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕੀਤੀ ਹੈ। ਪੁਲਿਸ ਨੇ ਸੈੱਟ ‘ਤੇ ਮੌਜੂਦ ਸਾਰੇ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਸੀ। ਮੌਕੇ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ। ਪੁਲਿਸ ਦਾ ਕਹਿਣਾ ਹੈ ਕਿ ਉਹ ਕਤਲ ਅਤੇ ਖੁਦਕੁਸ਼ੀ ਦੋਵਾਂ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੇ ਹਨ।

ਤੁਨੀਸ਼ਾ ਸ਼ਰਮਾ ਨੇ ਛੋਟੀ ਉਮਰ ‘ਚ ਹੀ ਕਈ ਮਸ਼ਹੂਰ ਸੀਰੀਅਲਾਂ ਅਤੇ ਫਿਲਮਾਂ ‘ਚ ਕੰਮ ਕਰਕੇ ਆਪਣੀ ਖਾਸ ਪਛਾਣ ਬਣਾ ਲਈ ਸੀ। ਇਸ ਦੇ ਨਾਲ ਹੀ ਅਚਾਨਕ ਉਸ ਦੀ ਖੁਦਕੁਸ਼ੀ ਦੀ ਖਬਰ ਨੇ ਪ੍ਰਸ਼ੰਸਕਾਂ ਦਾ ਦਿਲ ਤੋੜ ਦਿੱਤਾ ਹੈ। ਤੁਨੀਸ਼ਾ ਨੇ 6 ਘੰਟੇ ਪਹਿਲਾਂ ਮੇਕਅੱਪ ਰੂਮ ‘ਚ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਫੈਸਲਾ ਕੀਤਾ ਸੀ।

ਤੁਨੀਸ਼ਾ ਮਿਊਜ਼ਿਕ ਵੀਡੀਓ ਦੀ ਸ਼ੂਟਿੰਗ ਕਰਨ ਵਾਲੀ ਸੀ

20 ਸਾਲਾ ਤੁਨੀਸ਼ਾ ਇੱਕ ਮਿਊਜ਼ਿਕ ਵੀਡੀਓ ਸ਼ੂਟ ਕਰਨ ਵਾਲੀ ਸੀ। ਸੈੱਟ ‘ਤੇ ਮੌਜੂਦ ਲੋਕਾਂ ਨੇ ਉਸ ਨੂੰ ਲਟਕਦਾ ਦੇਖਿਆ ਤਾਂ ਉਸਨੂੰ ਹੇਠਾਂ ਉਤਾਰ ਕੇ ਹਸਪਤਾਲ ਪਹੁੰਚਾਇਆ ਗਿਆ ਪਰ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ। ਖੁਦਕੁਸ਼ੀ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਆਤਮਹੱਤਿਆ ਤੱਕ ਤੁਨੀਸ਼ਾ ਪੂਰੀ ਤਰ੍ਹਾਂ ਨਾਰਮਲ ਸੀ ਅਤੇ 5 ਘੰਟੇ ਪਹਿਲਾਂ ਉਸ ਨੇ ਆਪਣੀ ਫੋਟੋ ਅਤੇ ਕੁਝ ਨੋਟਸ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੇ ਸਨ।

ਤੁਨੀਸ਼ਾ ਨੇ ਕੈਟਰੀਨਾ ਕੈਫ ਦੀ ਫਿਲਮ ਫਿਤੂਰ ਵਿੱਚ ਉਸਦੇ ਬਚਪਨ ਦੀ ਭੂਮਿਕਾ ਨਿਭਾਈ ਹੈ। ਇਸ ਤੋਂ ਇਲਾਵਾ ਉਹ ਅਲੀਬਾਬਾ ਦਾਸਤਾਨੇ ਕਾਬੁਲ ਵਿੱਚ ਰਾਜਕੁਮਾਰੀ ਮਰੀਅਮ ਦਾ ਕਿਰਦਾਰ ਨਿਭਾ ਰਹੀ ਸੀ। ਇਸ ਤੋਂ ਇਲਾਵਾ ਉਹ ਬਾਰ ਬਾਰ ਦੇਖੋ, ਕਹਾਨੀ-2, ਦਬੰਗ-3 ਵਰਗੀਆਂ ਫਿਲਮਾਂ ਵਿੱਚ ਬਾਲ ਕਲਾਕਾਰ ਵਜੋਂ ਵੀ ਕੰਮ ਕਰ ਚੁੱਕੀ ਹੈ।

ਤੁਨੀਸ਼ਾ ਦੀ ਖੁਦਕੁਸ਼ੀ ਦੀ ਖਬਰ ਤੋਂ ਬਾਅਦ ਲੋਕ ਉਸ ਦੀ ਆਖਰੀ ਸੋਸ਼ਲ ਮੀਡੀਆ ਪੋਸਟ ਨੂੰ ਦੇਖ ਕੇ ਹੈਰਾਨ ਹਨ। ਤੁਨੀਸ਼ਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਸੀ। ਉਸ ਨੇ ਆਪਣੀ ਆਖਰੀ ਪੋਸਟ ਆਪਣੀ ਮੌਤ ਦੀ ਖਬਰ ਆਉਣ ਤੋਂ ਸਿਰਫ 6 ਘੰਟੇ ਪਹਿਲਾਂ ਕੀਤੀ ਸੀ।

ਤੁਨੀਸ਼ਾ ਦੀ ਆਖਰੀ ਸੋਸ਼ਲ ਮੀਡੀਆ ਪੋਸਟ
ਤੁਨੀਸ਼ਾ ਨੇ ਸ਼ਨੀਵਾਰ ਸਵੇਰੇ ਇੰਸਟਾਗ੍ਰਾਮ ‘ਤੇ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਸੀ। ਚਿੱਟੇ ਅਤੇ ਬੇਬੀ ਪਿੰਕ ਕਲਰ ਦੀ ਡਰੈੱਸ ਪਹਿਨੀ ਇਸ ਫੋਟੋ ‘ਚ ਤੁਨੀਸ਼ਾ ਆਪਣੇ ਫੋਨ ‘ਤੇ ਕੁਝ ਕਰਦੀ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਪੋਸਟ ਦੇ ਕੈਪਸ਼ਨ ‘ਚ ਲਿਖਿਆ, ‘ਜੋ ਆਪਣੇ ਜਨੂੰਨ ‘ਚ ਅੱਗੇ ਵਧ ਰਹੇ ਹਨ, ਉਹ ਨਹੀਂ ਰੁਕਦੇ।’ ਤੁਨੀਸ਼ਾ ਦੀ ਆਖਰੀ ਪੋਸਟ ‘ਤੇ ਉਸ ਦੇ ਪ੍ਰਸ਼ੰਸਕਾਂ ਦੀਆਂ ਟਿੱਪਣੀਆਂ ਵੱਧ ਰਹੀਆਂ ਹਨ ਅਤੇ ਉਹ ਹੈਰਾਨ ਹੈ।