The Khalas Tv Blog Punjab ਆਪ MLA ’ਤੇ ਟਰੈਕਟਰ ਚੜ੍ਹਾਉਣ ਦੀ ਕੀਤੀ ਕੋਸ਼ਿਸ਼, ਦੱਸੀ ਸਾਰੀ ਘਟਨਾ
Punjab

ਆਪ MLA ’ਤੇ ਟਰੈਕਟਰ ਚੜ੍ਹਾਉਣ ਦੀ ਕੀਤੀ ਕੋਸ਼ਿਸ਼, ਦੱਸੀ ਸਾਰੀ ਘਟਨਾ

ਚੰਡੀਗੜ੍ਹ : ਪੰਜਾਬ ਸਰਕਾਰ ਨਾਜਾਇਜ਼ ਮਾਈਨਿੰਗ(Illegal mining) ਨੂੰ ਰੋਕਣ ਦੇ ਲਗਾਤਾਰ ਦਾਅਵੇ ਕਰ ਰਹੀ ਹੈ ਪਰ ਕੁੱਝ ਇਲਾਕਿਆਂ ਵਿੱਚ ਇਹ ਹਾਲੇ ਵੀ ਧੜੱਲੇ ਨਾਲ ਜਾਰੀ ਹੈ, ਇਸ ਗੱਲ ਦਾ ਦਾਅਵਾ ਕਈ ਵਾਰ ਵੱਖ ਵੱਖ ਚੈਨਲਾਂ ਤੇ ਕੀਤਾ ਜਾਂਦਾ ਹੈ। ਤਾਜ਼ਾ ਮਾਮਲਾ ਮਾਲਵਾ ਖ਼ਿੱਤੇ ਦੇ ਬਠਿੰਡਾ ਇਲਾਕੇ ਨੇੜਲੇ ਪਿੰਡ ਮੋੜ ਚੜ੍ਹਤ ਸਿੰਘ ਦਾ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇੱਕ ਨਿੱਜੀ ਚੈਨਲ ਤੇ ਚਲਾਈ ਜਾ ਰਹੀ ਖ਼ਬਰ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਪ ਐਮਐਲਏ ਸੁਖਵੀਰ ਮਾਈਸਰਖਾਨਾ(AAP MLA Sukhveer Maisar Khana) ‘ਤੇ ਟਰੈਕਟਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

ਇਹ ਪੂਰਾ ਮਾਮਲਾ ਕੱਲ ਰਾਤ ਦਾ ਹੈ, ਜਦੋਂ ਬਠਿੰਡਾ ਤੋਂ ਆ ਰਹੇ ਆਪ ਐਮਐਲਏ ਸੁਖਵੀਰ ਮਾਈਸਰਖਾਨਾ ਨੇ ਆਪਣੀ ਗੱਡੀ ਅੱਗੇ ਜਾ ਰਹੀ ਇੱਕ ਰੇਤੇ ਨਾਲ ਭਰੀ ਟਰਾਲੀ ਦਾ ਪਿੱਛਾ ਕੀਤਾ ਤੇ ਇਸ ਦੌਰਾਨ ਉਹ ਇੱਕ ਮਾਈਨਿੰਗ ਵਾਲੀ ਥਾਂ ਤੇ ਪਹੁੰਚੇ ਤੇ ਇਸ ਸਬੰਧ ਵਿੱਚ ਪੁਲਿਸ ਨੂੰ ਫ਼ੋਨ ਕੀਤਾ ਗਿਆ ਤਾਂ ਪੁਲਿਸ ਨਹੀਂ ਪਹੁੰਚੀ। ਆਪ ਵਿਧਾਇਕ ਖ਼ੁਦ ਸਬੰਧਿਤ ਥਾਣੇ ਪਹੁੰਚੇ ਤਾਂ ਮੌਕੇ ਤੇ ਐਸਐਚਓ ਨੂੰ ਗ਼ੈਰਹਾਜ਼ਰ ਪਾਇਆ।

ਆਪ ਵਿਧਾਇਕ ਦਾ ਦਾਅਵਾ ਸੀ ਕਿ ਉਨ੍ਹਾਂ ਤੇ ਟਰੈਕਟਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਜ਼ਿਲ੍ਹੇ ਦੇ ਐਸਐਸਪੀ ਨੂੰ ਸ਼ਿਕਾਇਤ ਕੀਤੇ ਜਾਣ ਤੋਂ ਬਾਅਦ ਪ੍ਰਸ਼ਾਸਨ ਨੇ ਤਿੰਨ ਵਿਅਕਤੀਆਂ ਤੇ ਟਰੈਕਟਰ ਟਰਾਲੀ ਨੂੰ ਕਬਜ਼ੇ ਵਿੱਚ ਲੈ ਲਿਆ।

ਉੱਧਰ ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਸੀ ਕਿ ਉੱਚੀਆਂ ਜ਼ਮੀਨਾਂ ਨੂੰ ਲੈਵਲ ਕਰਨ ਲਈ ਅਕਸਰ ਕਿਸਾਨ ਮਿੱਟੀ ਪੱਟ ਦੇ ਰਹਿੰਦੇ ਹਨ।ਇਸ ਵਿੱਚ ਮਾਈਨਿੰਗ ਵਾਲੀ ਕੋਈ ਗੱਲ ਨਹੀਂ ਹੈ। ਕੁੱਝ ਕਿਸਾਨ ਜਥੇਬੰਦੀਆਂ ਵੀ ਕਿਸਾਨਾਂ ਦੀ ਹਮਾਇਤ ਵਿੱਚ ਉਤਰ ਆਈਆਂ ਹਨ।

Exit mobile version