ਟਰੰਪ ਦੇ ਟੈਰਿਫ ਯੁੱਧ ਨੇ ਦੁਨੀਆ ਭਰ ਦੇ ਬਾਜ਼ਾਰਾਂ ਦੇ ਨਾਲ-ਨਾਲ ਅਰਬਪਤੀਆਂ ਨੂੰ ਵੀ ਵੱਡਾ ਝਟਕਾ ਦਿੱਤਾ ਹੈ। ਦਰਅਸਲ, ਟਰੰਪ ਨੇ ਕੁਝ ਚੀਜ਼ਾਂ ‘ਤੇ ਟੈਕਸ ਵਧਾਉਣ ਦਾ ਐਲਾਨ ਕੀਤਾ ਹੈ, ਜਿਸ ਕਾਰਨ ਦੁਨੀਆ ਭਰ ਦੇ ਬਾਜ਼ਾਰਾਂ ਵਿੱਚ ਭਾਰੀ ਗਿਰਾਵਟ ਆਈ ਹੈ।
ਇਸ ਕਾਰਨ, ਦੁਨੀਆ ਦੇ 500 ਸਭ ਤੋਂ ਅਮੀਰ ਲੋਕਾਂ ਨੇ ਇੱਕ ਦਿਨ ਵਿੱਚ ਅਰਬਾਂ ਦਾ ਨੁਕਸਾਨ ਕੀਤਾ ਹੈ ਅਤੇ 20 ਸਭ ਤੋਂ ਅਮੀਰ ਲੋਕਾਂ ਨੂੰ ਇੰਨਾ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਕਿ ਸਾਰਿਆਂ ਦੀ ਦੌਲਤ ਵਿੱਚ ਭਾਰੀ ਗਿਰਾਵਟ ਆਈ ਹੈ ਜਿਹਨਾਂ ਚ ਟਰੰਪ ਦਾ ਕਰੀਬੀ ਦੋਸਤ ਮਸਕ ਵੀ ਸ਼ਾਮਿਲ ਹੈ।
ਅਮੀਰਾਂ ਦਾ ਲੇਖਾ ਜੋਖਾ ਰੱਖਣ ਵਾਲੀ ਵੈੱਬਸਾਈਟ ਬਲੂਮਬਰਗ ਬਿਲੀਨੇਅਰਜ਼ ਸੂਚੀ ਵਿੱਚ ਦੁਨੀਆ ਦੇ ਚੋਟੀ ਦੇ 20 ਸਭ ਤੋਂ ਅਮੀਰ ਲੋਕਾਂ ਦੀ ਦੌਲਤ ਘੱਟ ਗਈ ਹੈ। ਬਲੂਮਬਰਗ ਬਿਲੀਨੇਅਰਸ ਇੰਡੈਕਸ ਦੇ ਅਨੁਸਾਰ ਇਹ 13 ਸਾਲਾਂ ਵਿੱਚ ਚੌਥੀ ਵਾਰ ਹੈ ਜਦੋਂ ਦੁਨੀਆ ਦੇ ਚੋਟੀ ਦੇ ਅਮੀਰ ਲੋਕਾਂ ਨੂੰ ਇੰਨਾ ਵੱਡਾ ਨੁਕਸਾਨ ਹੋਇਆ ਹੈ। ਇਸ ਤੋਂ ਪਹਿਲਾਂ ਕੋਰੋਨਾ ਦੌਰਾਨ ਇੰਨਾ ਨੁਕਸਾਨ ਹੋਇਆ ਹੈ। ਅੰਕੜਿਆਂ ਅਨੁਸਾਰ, ਹਰ ਅਮੀਰ ਵਿਅਕਤੀ ਨੂੰ ਔਸਤਨ 3.3 ਪ੍ਰਤੀਸ਼ਤ ਦਾ ਨੁਕਸਾਨ ਹੋਇਆ ਹੈ।