ਬਿਉਰੋ ਰਿਪੋਰਟ – ਟਰੰਪ ਨੇ ਚਾਰ ਦਿਨ ਵਿੱਚ ਚੌਥੀ ਵਾਰ ਭਾਰਤੀ ਚੋਣਾਂ ਵਿੱਚ ਅਮਰੀਕੀ ਫੰਡਿੰਗ ਨੂੰ ਲੈ ਕੇ ਸਵਾਲ ਚੁੱਕੇ ਹਨ। ਇਸ ਵਾਰ ਉਨ੍ਹਾਂ ਨੇ ਕਿਹਾ ਮੇਰੇ ਦੋਸਤ ਮੋਦੀ ਨੂੰ 182 ਕਰੋੜ ਭੇਜੇ ਗਏ ਹਨ । ਇਹ ਦੂਜੀ ਵਾਰ ਜਦੋਂ ਟਰੰਪ ਨੇ ਮੋਦੀ ਦਾ ਨਾਂਅ ਲਿਆ ਹੈ ।
ਟਰੰਪ ਨੇ ਸ਼ੁਕਰਵਾਰ ਨੂੰ ਕਿਹਾ ਸੀ ਕਿ ਇਹ ਫੰਡ ਭਾਰਤ ਦੇ ਵੋਟਰ ਟਰਨਆਊਟ ਵਧਾਉਣ ਦੇ ਲਈ ਦਿੱਤਾ ਗਿਆ । ਇਸ ਨਾਲ ਸਾਡੀ ਕੀ ਫਾਇਦਾ ਹੋਵੇਗਾ ? ਸਾਨੂੰ ਅਮਰੀਕਾ ਦੇ ਵੋਟਰਾਂ ਦਾ ਟਰਨ ਆਊਟ ਵਧਾਉਣ ਦੇ ਲਈ ਪੈਸਾ ਚਾਹੀਦਾ ਹੈ । ਇਸ ਤੋਂ ਇਲਾਵ ਟਰੰਪ ਨੇ ਬੰਗਲਾਦੇਸ਼ ਵਿੱਚ ਭੇਜੇ ਗਏ 250 ਕਰੋੜ ਰੁਪਏ ਦਾ ਵੀ ਜ਼ਿਕਰ ਕੀਤਾ ਹੈ । ਉ੍ਨ੍ਹਾਂ ਨੇ ਕਿਹਾ ਬੰਗਲਾਦੇਸ਼ ਦੇ ਸਿਆਸੀ ਮਾਹੌਲ ਨੂੰ ਮਜ਼ਬੂਤ ਕਰਨ ਲਈ ਫੰਡ ਇੱਕ ਅਜਿਹੇ ਸੰਸਥਾ ਨੂੰ ਭੇਜਿਆ ਗਿਆ ਜਿਸ ਦਾ ਨਾਂ ਵੀ ਕਿਸੇ ਨੇ ਨਹੀਂ ਸੁਣਿਆ ਹੈ।
ਵੀਰਵਾਰ ਨੂੰ ਟਰੰਪ ਨੇ ਕਿਹਾ ਸੀ ਕਿ ਮੈਂ ਹੈਰਾਨ ਹਾਂ ਕਿ ਇੰਨਾਂ ਪੈਸਾ ਭਾਰਤ ਲੈ ਕੇ ਕੀ ਸੋਚਦਾ ਹੋਵੇਗਾ । ਇਹ ਇੱਕ ਕਿਕ-ਬੈਕ ਯਾਨੀ ਰਿਸ਼ਵਤਖੋਰੀ ਦੀ ਸਕੀਮ ਹੈ । ਜੋ ਲੋਕ ਇਹ ਪੈਸਾ ਭਾਰਤ ਭੇਜ ਰਹੇ ਹਨ ਉਨ੍ਹਾਂ ਦਾ ਕੁਝ ਹਿੱਸਾ ਪਰਤ ਕੇ ਉਨ੍ਹਾਂ ਦੇ ਕੋਲ ਹੀ ਆ ਰਿਹਾ ਹੈ।
ਬੁੱਧਵਾਰ ਨੂੰ ਟਰੰਪ ਨੇ ਕਿਹਾ ਸੀ ਕਿ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਭਾਰਤ ਵਿੱਚ ਆਮ ਚੋਣਾਂ ਵਿੱਚ ਦਖਲ ਦੇ ਰਹੇ ਸਨ ਉਨ੍ਹਾਂ ਨੇ ਕਿਹਾ ਸੀ ਕਿ ਬਾਈਡਨ ਦਾ ਪਲਾਨ ਭਾਰਤ ਵਿੱਚ ਨਰੇਂਦਰ ਮੋਦੀ ਤੋਂ ਇਲਾਵਾ ਕਿਸੇ ਹੋਰ ਨੂੰ ਚੋਣ ਜਿਤਾਉਣਾ ਸੀ।
ਭਾਰਤੀ ਚੋਣਾਂ ਵਿੱਚ ਟਰੰਪ ਦੇ ਬਿਆਨ ਮਗਰੋਂ ਦੇਸ਼ ਦੇ ਵਿਦੇਸ਼ ਮਹਿਕਮੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਵੀਰਵਾਰ ਨੂੰ ਕਿਹਾ ਕਿ ਇਹ ਜਾਣਕਾਰੀ ਕਾਫੀ ਪਰੇਸ਼ਾਨ ਕਰਨ ਵਾਲੀ ਹੈ । ਇਸ ਨਾਲ ਭਾਰਤੀ ਚੋਣਾਂ ਵਿੱਚ ਵਿਦੇਸ਼ੀ ਦਖਲ ਅੰਦਾਜ਼ੀ ਨੂੰ ਲੈ ਕੇ ਚਿੰਤਾ ਵੱਧ ਗਈ ਹੈ । ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਅਸੀਂ ਇਸ ਮੁਦੇ ਦੀ ਜਾਂਚ ਕਰਾਂਗੇ ।