‘ਦ ਖ਼ਾਲਸ ਬਿਊਰੋ :- ਅਮਰੀਕਾ ਦੇ ਵਾਸ਼ਿੰਗਟਨ ‘ਚ ਟਰੰਪ ਪ੍ਰਸ਼ਾਸਨ ਵੱਲੋਂ ਮੁਸਲਿਮ ਅਬਾਦੀ ਵਾਲੇ ਮੁਲਕਾਂ ਦੇ ਨਾਗਰਿਕਾਂ ਨੂੰ ਅਮਰੀਕਾ ’ਚ ਦਾਖ਼ਲੇ ’ਤੇ ਲਗਾਈ ਗਈ ਪਾਬੰਦੀ ਦੇ ਹੁਕਮਾਂ ਨੂੰ ਰੱਦ ਕਰਨ ਵਾਲੇ ਬਿੱਲ ਨੂੰ ਕੱਲ੍ਹ 23 ਜੁਲਾਈ ਨੂੰ ਪਾਸ ਕਰ ਦਿੱਤਾ ਹੈ। ਪਾਸ ਕੀਤੇ ਗਏ ਇਸ ਮਤੇ ਮੁਤਾਬਿਕ ਹੁਣ ਅਮਰੀਕਾਂ ‘ਚ ਮੁਸਲਿਮ ਲੋਕਾਂ ਦੇ ਮਨੁੱਖੀ ਅਧਿਕਾਰ ਨੂੰ ਹਰੀ ਝੰਡੀ ਮਿਲ ਗਈ ਹੈ।
ਅਮਰੀਕੀ ਸਰਕਾਰ ਦੇ ਡੈਮੋਕਰੈਟਾਂ ਦੇ ਕੰਟਰੋਲ ਵਾਲੇ ਸਦਨ ’ਚ 183 ਦੇ ਮੁਕਾਬਲੇ 233 ਵੋਟਾਂ ਨਾਲ ਇਸ ਬਿੱਲ ਨੂੰ ਪਾਸ ਕੀਤਾ ਗਿਆ। ਊਂਝ ਬਿੱਲ ਦੇ ਪਾਸ ਹੋਣ ਦੀ ਸੰਭਾਵਨਾ ਘੱਟ ਹੈ ਕਿਊਂਕਿ ਇਹ ਬਿੱਲ ਰਿਪਬਲਿਕਨ ਬਹੁਮੱਤ ’ਚ ਹਨ ਇੱਕ ਮੁਸਲਿਮ ਐਡਵੋਕੇਟ ਦੀ ਕਾਰਜਕਾਰੀ ਡਾਇਰੈਕਟਰ ਫਰਹਾਨਾ ਖੇੜਾ ਨੇ ਕਿਹਾ ਕਿ ਇਹ ਮੁਸਲਮਾਨਾਂ ਲਈ ਇਤਿਹਾਸਕ ਪਲ ਹੈ।
ਵ੍ਹਾਈਟ ਹਾਊਸ ਵੱਲੋਂ ਮਾਰਚ ’ਚ ਇਸ ਬਿੱਲ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਯਾਤਰਾ ’ਤੇ ਪਾਬੰਦੀ ਨਾ ਲਗਾਉਣ ਨਾਲ ਅਮਰੀਕਾ ਦੀ ਕੌਮੀ ਸੁਰੱਖਿਆ ਨੂੰ ਨੁਕਸਾਨ ਪਹੁੰਚੇਗਾ ਤੇ ਸੈਨੇਟ ’ਚ ਮਾਈਕ ਲੀ ਨੇ ਦਾਅਵਾ ਕੀਤਾ ਕਿ ਮੌਜੂਦਾ ਗਰੀਨ ਕਾਰਡ ਨੀਤੀ ਨੇ ਪਰਵਾਸੀਆਂ ਦੇ ਬੱਚਿਆਂ ਲਈ ਕੁੱਝ ਵੀ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਭਾਰਤ ਤੋਂ ਕੋਈ ਅਮਰੀਕਾ ’ਚ ਆਵੇਗਾ ਤਾਂ EB-3 ਗਰੀਨ ਕਾਰਡ ਹਾਸਲ ਕਰਨ ਲਈ 195 ਵਰ੍ਹਿਆਂ ਦੀ ਊਡੀਕ ਕਰਨੀ ਪਵੇਗੀ। ਉਨ੍ਹਾਂ ਇਸ ਮਸਲੇ ਦੇ ਹੱਲ ਲਈ ਸਾਥੀਆਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ।
ਭਾਰਤ ਆਲਮੀ ਸਪਲਾਈ ਲੜੀ ’ਚ ਭਰੋਸੇਮੰਦ ਭਾਈਵਾਲ ਰਿਹੈ
ਅਮਰੀਕਾ ’ਚ ਭਾਰਤ ਸਿੱਖ ਤਰਨਜੀਤ ਸਿੰਘ ਸੰਧੂ ਨੇ ਕਿਹਾ ਹੈ ਕਿ ਭਾਰਤ ਅਮਰੀਕਾ ‘ਚ ਆਲਮੀ ਸਪਲਾਈ ਲੜੀ ’ਚ ਭਰੋਸੇਮੰਦ ਭਾਈਵਾਲ ਰਿਹਾ ਹੈ ਤੇ ਉਸ ਨੇ ਅਮਰੀਕਾ ਸਮੇਤ 100 ਤੋਂ ਵੱਧ ਮੁਲਕਾਂ ਨੂੰ ਕੋਵਿਡ-19 ਨਾਲ ਸਬੰਧਤ ਦਵਾਈਆਂ ਤੇ ਮੈਡੀਕਲ ਸਾਜ਼ੋ-ਸਾਮਾਨ ਮੁਹੱਈਆ ਕਰਵਾਇਆ ਹੈ।
ਅਮਰੀਕਾ ਭਾਰਤ ਦਾ ਵਪਾਰ ਪ੍ਰੀਸ਼ਦ ਵੱਲੋਂ ਕਰਵਾਏ ਗਏ ਸਾਲਾਨਾ ‘ਭਾਰਤ ਵਿਚਾਰ ਸਿਖਰ ਸੰਮੇਲਨ’ ਨੂੰ ਡਿਜੀਟਲੀ ਸੰਬੋਧਨ ਕਰਦਿਆਂ ਸੰਧੂ ਨੇ ਕਿਹਾ ਕਿ ਹਰੇਕ ਸੰਕਟ ਜਾਂ ਆਫਤ ਜ਼ਰੂਰੀ ਨਹੀਂ ਕਿ ਮੁਸ਼ਕਲਾਂ ਹੀ ਲੈ ਕੇ ਆਉਂਦੀ ਹੈ ਇਹ ਨਵੇਂ ਮੌਕੇ ਵੀ ਲੈ ਕੇ ਆਉਂਦੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਬੋਧਨ ਮਗਰੋਂ ਇਹ ਭਾਸ਼ਨ ਦਿੱਤਾ।