India International

ਟਰੰਪ ਨੇ ਭਾਰਤ ਨੂੰ ਕਿਹਾ ‘ਮਰੀ ਹੋਈ ਅਰਥਵਿਵਸਥਾ!’ ਇਸਤੋਂ ਪਹਿਲਾਂ ਭਾਰਤ ’ਤੇ ਲਾਇਆ 25% ਟੈਰਿਫ

ਬਿਊਰੋ ਰਿਪੋਰਟ: ਭਾਰਤ ’ਤੇ 25% ਟੈਰਿਫ਼ ਲਗਾਉਣ ਤੋਂ ਬਾਅਦ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਅਤੇ ਰੂਸ ਨੂੰ ਮਰੀ ਹੋਈ ਅਰਥਵਿਵਸਥਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਰੂਸ ਇਕੱਠੇ ਆਪਣੀ ਮਰੀ ਹੋਈ ਆਰਥ ਵਿਵਸਥਾ (dead economy) ਲੈ ਡੁੱਬਣ, ਮੈਨੂੰ ਕੀ?

ਇਸਤੋਂ ਇੱਕ ਦਿਨ ਪਹਿਲਾਂ ਹੀ ਟਰੰਪ ਨੇ 1 ਅਗਸਤ, 2025 ਤੋਂ ਭਾਰਤ ’ਤੇ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ। ਮੌਜੂਦਾ ਵਸਤੂਆਂ ਦੇ ਮਾਮਲੇ ਵਿੱਚ ਭਾਰਤ ’ਤੇ ਅਮਰੀਕਾ ਦਾ ਟੈਰਿਫ ਔਸਤਨ 10% ਹੈ, ਟਰੰਪ ਨੇ ਅੱਜ ਇਸਨੂੰ 25 ਫ਼ੀਸਦੀ ਕਰਨ ਦਾ ਐਲਾਨ ਕੀਤਾ ਹੈ।

ਦੱਸ ਦੇਈਏ ਕਿ ਮਰੀ ਹੋਈ ਅਰਥਵਿਵਸਥਾ (Dead Economy) ਇੱਕ ਅਜਿਹੀ ਸਥਿਤੀ ਹੈ ਜਦੋਂ ਕਿਸੇ ਦੇਸ਼ ਦੀ ਆਰਥਿਕਤਾ ਪੂਰੀ ਤਰ੍ਹਾਂ ਰੁਕ ਜਾਂਦੀ ਹੈ ਜਾਂ ਬਹੁਤ ਸੁਸਤ ਹੋ ਜਾਂਦੀ ਹੈ। ਇਸ ਵਿੱਚ, ਵਪਾਰ, ਉਤਪਾਦਨ, ਨੌਕਰੀਆਂ ਅਤੇ ਲੋਕਾਂ ਦੀ ਕਮਾਈ ਲਗਭਗ ਰੁਕ ਜਾਂਦੀ ਹੈ। ਵਿਕਾਸ ਰੁਕ ਜਾਂਦਾ ਹੈ ਅਤੇ ਲੋਕ ਵਿੱਤੀ ਸੰਕਟ ਵਿੱਚ ਫਸ ਜਾਂਦੇ ਹਨ।

“ਮ੍ਰਿਤ ਅਰਥਵਿਵਸਥਾ” ਇੱਕ ਅਧਿਕਾਰਤ ਆਰਥਿਕ ਸ਼ਬਦ ਨਹੀਂ ਹੈ। ਇਹ ਇੱਕ ਬੋਲਚਾਲ ਦਾ ਸ਼ਬਦ ਹੈ, ਇਸ ਲਈ ਇਸਨੂੰ ਮਾਪਣ ਲਈ ਕੋਈ ਸਹੀ ਪੈਮਾਨਾ ਨਹੀਂ ਹੈ। ਹਾਲਾਂਕਿ, ਇਸਨੂੰ ਸਮਝਣ ਲਈ ਕੁਝ ਆਰਥਿਕ ਸੂਚਕਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ – ਜਿਵੇਂ ਕਿ GDP, ਮਹਿੰਗਾਈ, ਬੇਰੁਜ਼ਗਾਰੀ ਦਰ ਅਤੇ ਵਪਾਰ ਘਾਟਾ।

ਟਰੰਪ ਨੇ 25% ਟੈਰਿਫ ਦਾ ਕੀਤਾ ਐਲਾਨ

ਡੋਨਾਲਡ ਟਰੰਪ ਨੇ ਅੱਜ 30 ਜੁਲਾਈ ਨੂੰ ਐਲਾਨ ਕੀਤਾ ਕਿ 1 ਅਗਸਤ ਤੋਂ ਅਮਰੀਕਾ ਵਿੱਚ ਭਾਰਤੀ ਸਾਮਾਨਾਂ ’ਤੇ 25% ਟੈਰਿਫ ਲਗਾਇਆ ਜਾਵੇਗਾ। ਉਨ੍ਹਾਂ ਨੇ ਰੂਸ ਨਾਲ ਵਪਾਰ ਕਾਰਨ ਭਾਰਤ ’ਤੇ ਜੁਰਮਾਨਾ ਲਗਾਉਣ ਦੀ ਵੀ ਗੱਲ ਕੀਤੀ। ਉਨ੍ਹਾਂ ਨੇ ਇਹ ਗੱਲ ਆਪਣੇ ਸੋਸ਼ਲ ਮੀਡੀਆ ਟਰੂਥ ਸੋਸ਼ਲ ’ਤੇ ਲਿਖੀ।