The Khalas Tv Blog India ਟਰੰਪ ਵੱਲੋਂ ਭਾਰਤ ਨੂੰ ਇੱਕ ਹੋਰ ਵੱਡਾ ਝਟਕਾ, ਭਾਰਤ ਦੇ ਨਿਰਯਾਤ ’ਤੇ ਪਵੇਗਾ ਵੱਡਾ ਅਸਰ
India International

ਟਰੰਪ ਵੱਲੋਂ ਭਾਰਤ ਨੂੰ ਇੱਕ ਹੋਰ ਵੱਡਾ ਝਟਕਾ, ਭਾਰਤ ਦੇ ਨਿਰਯਾਤ ’ਤੇ ਪਵੇਗਾ ਵੱਡਾ ਅਸਰ

ਬਿਊਰੋ ਰਿਪੋਰਟ (26 ਸਤੰਬਰ, 2025): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬ੍ਰਾਂਡਿਡ ਜਾਂ ਪੇਟੈਂਟਡ ਦਵਾਈਆਂ ‘ਤੇ 100 ਫ਼ੀਸਦੀ ਟੈਰਿਫ਼ ਲਗਾਉਣ ਦਾ ਐਲਾਨ ਕੀਤਾ ਹੈ, ਜੋ 1 ਅਕਤੂਬਰ 2025 ਤੋਂ ਲਾਗੂ ਹੋਵੇਗਾ। ਇਹ ਟੈਰਿਫ਼ ਸਿਰਫ਼ ਉਹਨਾਂ ਕੰਪਨੀਆਂ ’ਤੇ ਲਾਗੂ ਨਹੀਂ ਹੋਵੇਗਾ ਜਿਨ੍ਹਾਂ ਨੇ ਅਮਰੀਕਾ ਵਿੱਚ ਆਪਣਾ ਦਵਾਈਆਂ ਬਣਾਉਣ ਵਾਲਾ ਪਲਾਂਟ ਲਗਾਉਣਾ ਸ਼ੁਰੂ ਕਰ ਦਿੱਤਾ ਹੈ।

ਟਰੰਪ ਨੇ ਕਿਹਾ ਕਿ ਜਿਹੜੀਆਂ ਕੰਪਨੀਆਂ ਅਮਰੀਕਾ ਵਿੱਚ ਆਪਣਾ ਮੈਨੂਫੈਕਚਰਿੰਗ ਯੂਨਿਟ ਬਣਾਉਣ ਦੀ ਪ੍ਰਕਿਰਿਆ ਵਿੱਚ ਹਨ, ਉਨ੍ਹਾਂ ਦੀਆਂ ਦਵਾਈਆਂ ’ਤੇ ਇਹ ਟੈਕਸ ਨਹੀਂ ਲੱਗੇਗਾ।

ਦੱਸ ਦੇਈਏ ਭਾਰਤ ’ਤੇ ਇਸ ਤੋਂ ਪਹਿਲਾਂ ਹੀ 27 ਅਗਸਤ ਤੋਂ 50 ਫ਼ੀਸਦੀ ਟੈਰਿਫ਼ ਲਗ ਚੁੱਕਾ ਹੈ, ਜਿਸ ਨਾਲ ਕੱਪੜੇ, ਜੇਮਜ਼-ਜਿਊਲਰੀ, ਫਰਨੀਚਰ ਅਤੇ ਸੀਅ-ਫੂਡ ਵਰਗੇ ਉਤਪਾਦਾਂ ਦਾ ਐਕਸਪੋਰਟ ਮਹਿੰਗਾ ਹੋ ਗਿਆ ਹੈ। ਹਾਲਾਂਕਿ ਦਵਾਈਆਂ ਨੂੰ ਪਹਿਲਾਂ ਇਸ ਟੈਰਿਫ਼ ਤੋਂ ਬਾਹਰ ਰੱਖਿਆ ਗਿਆ ਸੀ।

ਭਾਰਤ ਅਮਰੀਕਾ ਨੂੰ ਜਨਰਿਕ ਦਵਾਈਆਂ ਐਕਸਪੋਰਟ ਕਰਨ ਵਾਲਾ ਸਭ ਤੋਂ ਵੱਡਾ ਦੇਸ਼ ਹੈ। 2024 ਵਿੱਚ ਭਾਰਤ ਨੇ ਅਮਰੀਕਾ ਨੂੰ ਲਗਭਗ 8.73 ਅਰਬ ਡਾਲਰ (ਤਕਰੀਬਨ 77 ਹਜ਼ਾਰ ਕਰੋੜ ਰੁਪਏ) ਦੀਆਂ ਦਵਾਈਆਂ ਭੇਜੀਆਂ ਸਨ, ਜੋ ਭਾਰਤ ਦੇ ਕੁੱਲ ਦਵਾ ਐਕਸਪੋਰਟ ਦਾ ਕਰੀਬ 31% ਸੀ।

ਇਸ ਨਵੇਂ ਟੈਰਿਫ਼ ਨਾਲ ਭਾਰਤ ਦੇ ਦਵਾਈ ਉਦਯੋਗ ’ਤੇ ਗੰਭੀਰ ਅਸਰ ਪੈਣ ਦੀ ਸੰਭਾਵਨਾ ਹੈ।

Donald J Trump

Exit mobile version