The Khalas Tv Blog International ਛੋਟੇ ਭਰਾ ਦੀ ਮੌਤ ਤੋਂ ਟਰੰਪ ਭਾਵੁਕ, ਕਿਹਾ, ਅਸੀਂ ਦੁਬਾਰਾ ਮਿਲਾਂਗੇ !
International

ਛੋਟੇ ਭਰਾ ਦੀ ਮੌਤ ਤੋਂ ਟਰੰਪ ਭਾਵੁਕ, ਕਿਹਾ, ਅਸੀਂ ਦੁਬਾਰਾ ਮਿਲਾਂਗੇ !

‘ਦ ਖ਼ਾਲਸ ਬਿਊਰੋ:- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਅਮਰੀਕੀ ਚੋਣਾਂ ਤੋਂ ਪਹਿਲਾਂ ਵੱਡਾ ਝਟਕਾ ਲੱਗਾ ਹੈ। ਉਨ੍ਹਾਂ ਦੇ ਛੋਟੇ ਭਰਾ ਰੌਬਰਟ ਟਰੰਪ ਦਾ ਕੱਲ੍ਹ ਰਾਤ ਦੇਹਾਂਤ ਹੋ ਗਿਆ।

ਰੌਬਰਟ ਟਰੰਪ 71 ਸਾਲ ਦੇ ਸਨ। ਟਰੰਪ ਨੇ ਆਪਣੇ ਬਿਆਨ ‘ਚ ਕਿਹਾ ਕਿ ‘ਮੈਂ ਬਹੁਤ ਹੀ ਭਾਰੀ ਮਨ ਨਾਲ ਇਹ ਦੱਸ ਰਿਹਾ ਹਾਂ ਕਿ ਮੇਰਾ ਭਰਾ ਨਹੀਂ ਰਿਹਾ। ਉਹ ਸਿਰਫ਼ ਮੇਰਾ ਭਰਾ ਹੀ ਨਹੀਂ ਸਗੋਂ ਬਹੁਤ ਪੱਕਾ ਦੋਸਤ ਸੀ। ਉਨ੍ਹਾਂ ਨੂੰ ਬਹੁਤ ਯਾਦ ਕੀਤਾ ਜਾਵੇਗਾ, ਪਰ ਅਸੀਂ ਦੁਬਾਰਾ ਮਿਲਾਂਗੇ। ਉਨ੍ਹਾਂ ਦੀਆਂ ਯਾਦਾਂ ਮੇਰੇ ਦਿਲ ‘ਚ ਰਹਿਣਗੀਆਂ।’

ਰਾਸ਼ਟਰਪਤੀ ਨੇ 14 ਅਗਸਤ ਨੂੰ ਆਪਣੇ ਭਰਾ ਨੂੰ ਮਿਲਣ ਲਈ ਨਿਊਯਾਰਕ ਦਾ ਦੌਰਾ ਕੀਤਾ ਸੀ। ਰੌਬਰਟ ਟਰੰਪ ਹਸਪਤਾਲ ‘ਚ ਦਾਖ਼ਲ ਸਨ। ਰੌਬਰਟ ਟਰੰਪ ਨੇ ਹਾਲ ਹੀ ਵਿੱਚ ਟਰੰਪ ਪਰਿਵਾਰ ਦੀ ਤਰਫੋਂ ਇੱਕ ਮੁਕੱਦਮਾ ਦਾਇਰ ਕੀਤਾ ਸੀ, ਜਿਸ ਵਿੱਚ ਰਾਸ਼ਟਰਪਤੀ ਦੀ ਭਤੀਜੀ ਮੈਰੀ ਵੱਲੋਂ ਲਿਖੀ ਕਿਤਾਬ ਦਾ ਪ੍ਰਕਾਸ਼ਨ ਰੋਕਣ ਦੀ ਮੰਗ ਕੀਤੀ ਗਈ ਸੀ।

ਰਾਸ਼ਟਰਪਤੀ ਨੇ ਕਿਹਾ ਸੀ ਕਿ ਮੈਰੀ ਨੇ ਇੱਕ ਆਰਥਿਕ ਸਮਝੌਤੇ ਦੇ ਸਬੰਧ ਵਿੱਚ ਟਰੰਪ ਪਰਿਵਾਰ ਨਾਲ ਇੱਕ ਗੁਪਤਤਾ ਸਮਝੌਤੇ ‘ਤੇ ਦਸਤਖਤ ਕੀਤੇ ਸੀ ਤੇ ਇਹ ਉਸ ਦੀ ਉਲੰਘਣਾ ਹੈ।

71 ਸਾਲਾ ਰੌਬਰਟ ਰਾਸ਼ਟਰਪਤੀ ਟਰੰਪ ਤੋਂ ਦੋ ਸਾਲ ਛੋਟਾ ਸੀ ਅਤੇ ਰੀਅਲ ਸਟੇਟ ਦੇ ਕਾਰੋਬਾਰ ਵਿੱਚ ਕੰਮ ਕਰਦੇ ਸੀ। ਰਾਸ਼ਟਰਪਤੀ ਟਰੰਪ ਦੇ ਇੱਕ ਸਹਿਯੋਗੀ ਨੇ ਕਿਹਾ ਹੈ ਕਿ ਟਰੰਪ ਆਪਣੇ ਭਰਾ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋ ਸਕਦੇ ਹਨ।

Exit mobile version