India International

ਟਰੰਪ ਦਾ ਦਾਅਵਾ, “ਭਾਰਤ ਟੈਰਿਫ ਘਟਾਉਣ ਲਈ ਸਹਿਮਤ, ਹੁਣ ਸਾਡੇ ਦੇਸ਼ ਦੀ ਲੁੱਟ ਬੰਦ ਹੋਈ”

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ( US President Donald Trump )  ਨੇ ਦਾਅਵਾ ਕੀਤਾ ਹੈ ਕਿ ਭਾਰਤ ਟੈਰਿਫ਼ ਕਟੌਤੀ ਲਈ ਸਹਿਮਤ ਹੋ ਗਿਆ ( India agreed to tariff cuts )  ਹੈ। ਟਰੰਪ ਨੇ ਇਹ ਦਾਅਵਾ ਉਸ ਸਮੇਂ ਕੀਤਾ ਹੈ ਜਦੋਂ ਉਹ ਲਗਾਤਾਰ ਭਾਰਤ ਵੱਲੋਂ ਅਮਰੀਕੀ ਸਮਾਨ ‘ਤੇ ਲਗਾਏ ਗਏ ਟੈਰਿਫ਼ ਦੀ ਆਲੋਚਨਾ ਕਰ ਰਹੇ ਸਨ। ਟਰੰਪ ਨੇ ਆਪਣੇ ਬਿਆਨ ‘ਚ ਚੀਨ ਅਤੇ ਕੈਨੇਡਾ ‘ਤੇ ਵੀ ਨਿਸ਼ਾਨਾ ਸਾਧਿਆ ਹੈ।

ਦੈਮਿਕ ਭਾਸਕਰ ਦੀ ਖ਼ਬਰ ਦੇ ਮੁਤਾਬਕ ਸ਼ੁੱਕਰਵਾਰ ਦੇਰ ਰਾਤ ਟਰੰਪ ਨੇ ਕਿਹਾ, ‘ਭਾਰਤ ਸਾਡੇ ‘ਤੇ ਬਹੁਤ ਜ਼ਿਆਦਾ ਟੈਰਿਫ ਵਸੂਲਦਾ ਹੈ। ਤੁਸੀਂ ਭਾਰਤ ਵਿੱਚ ਕੁਝ ਵੀ ਨਹੀਂ ਵੇਚ ਸਕਦੇ। ਹਾਲਾਂਕਿ, ਭਾਰਤ ਹੁਣ ਆਪਣੇ ਟੈਰਿਫਾਂ ਨੂੰ ਕਾਫ਼ੀ ਘਟਾਉਣਾ ਚਾਹੁੰਦਾ ਹੈ। ਕਿਉਂਕਿ ਕੋਈ (ਅਮਰੀਕਾ) ਉਨ੍ਹਾਂ ਦੀਆਂ ਕਾਰਵਾਈਆਂ ਦਾ ਪਰਦਾਫਾਸ਼ ਕਰ ਰਿਹਾ ਹੈ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ ਸਾਡੇ ‘ਤੇ ਬਹੁਤ ਜ਼ਿਆਦਾ ਟੈਰਿਫ਼ ਲਾਉਂਦਾ ਹੈ। ਉਸ ਨੇ ਕਿਹਾ- “ਤੁਸੀਂ ਭਾਰਤ ਵਿੱਚ ਕੁਝ ਵੀ ਨਹੀਂ ਵੇਚ ਸਕਦੇ… ਖੈਰ, ਉਹ ਸਹਿਮਤ ਹੋ ਗਏ ਹਨ, ਉਹ ਹੁਣ ਆਪਣੇ ਟੈਰਿਫ਼ਾਂ ਵਿੱਚ ਕਟੌਤੀ ਕਰਨਾ ਚਾਹੁੰਦੇ ਹਨ ਕਿਉਂਕਿ ਕੋਈ ਆਖ਼ਰਕਾਰ ਉਹਨਾਂ ਦਾ ਖੁਲਾਸਾ ਕਰ ਰਿਹਾ ਹੈ …”

ਟਰੰਪ ਨੇ ਮੀਡੀਆ ਬ੍ਰੀਫਿੰਗ ਵਿੱਚ ਕਿਹਾ- ਸਾਡੇ ਦੇਸ਼ ਨੂੰ ਸਾਰਿਆਂ ਨੇ ਲੁੱਟਿਆ ਹੈ। ਅਤੇ ਹੁਣ ਇਹ ਰੁਕ ਗਿਆ ਹੈ। ਮੈਂ ਇਸਨੂੰ ਆਪਣੇ ਪਹਿਲੇ ਟਰਮ ਦੌਰਾਨ ਬੰਦ ਕਰਵਾ ਦਿੱਤਾ ਸੀ। ਹੁਣ ਅਸੀਂ ਇਸਨੂੰ ਪੂਰੀ ਤਰ੍ਹਾਂ ਬੰਦ ਕਰਨ ਜਾ ਰਹੇ ਹਾਂ, ਕਿਉਂਕਿ ਇਹ ਬਹੁਤ ਗਲਤ ਹੈ। ਅਮਰੀਕਾ ਨੂੰ ਦੁਨੀਆ ਦੇ ਲਗਭਗ ਹਰ ਦੇਸ਼ ਨੇ ਆਰਥਿਕ, ਵਿੱਤੀ ਅਤੇ ਵਪਾਰਕ ਦ੍ਰਿਸ਼ਟੀਕੋਣ ਤੋਂ ਲੁੱਟਿਆ ਹੈ।