ਬਿਉਰੋ ਰਿਪੋਰਟ – ਦੁਨੀਆਂ ਦੇ ਸਭ ਤੋਂ ਤਾਕਤਵਰ ਮੁਲਕ ਅਮਰੀਕਾ (America) ਦੀਆਂ ਰਾਸ਼ਟਰਪਤੀ ਚੋਣਾਂ 5 ਨਵੰਬਰ ਨੂੰ ਹੋ ਰਹੀਆਂ ਹਨ। ਦੋਵੇਂ ਪਾਰਟੀਆਂ ਦੇ ਉਮੀਦਵਾਰ ਡੋਨਾਲਡ ਟਰੰਪ ਤੇ ਕਮਲਾ ਹੈਰਿਸ ਚੋਣ ਪ੍ਰਚਾਰ ਵਿਚ ਰੁੱਝੇ ਹੋਏ ਹਨ। ਅੱਜ ਡੋਨਾਲਡ ਟਰੰਪ ਵੱਲੋਂ ਅਨੋਖੇ ਢੰਗ ਨਾਲ ਚੋਣ ਪ੍ਰਚਾਰ ਕੀਤਾ ਗਿਆ ਹੈ। ਦੱਸ ਦੇਈਏ ਕਿ ਕੁਝ ਦਿਨ ਪਹਿਲਾ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਜੋਅ ਬਾਇਡਨ ਨੇ ਟਰੰਪ ਸਮਰਥਕਾਂ ਨੂੰ ਰੱਦੀ ਕਿਹਾ ਸੀ, ਜਿਸ ਤੋਂ ਬਾਅਦ ਅੱਜ ਡੋਨਾਲਡ ਟਰੰਪ ਨੇ ਵਿਸਕਾਨਸਿਨ ‘ਚ ਲਾਲ ਟੋਪੀ ਅਤੇ ਸਵੀਪਰ ਦੀ ਜੈਕਟ ਪਾ ਕੇ ਕੂੜੇ ਦੇ ਟਰੱਕ ਵਿੱਚ ਬੈਠਾ ਨਜ਼ਰ ਕੇ ਚੋਣ ਪ੍ਰਚਾਰ ਕੀਤਾ ਹੈ।
ਟਰੰਪ ਨੇ ਟਰੱਕ ‘ਤੇ ਬੈਠ ਕੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਕਿਹਾ ਕਿ ਉਹ ਕਮਲਾ ਅਤੇ ਜੋ ਬਿਡੇਨ ਦੇ ਬਿਆਨਾਂ ਦਾ ਵਿਰੋਧ ਕਰਦੇ ਹਨ। ਬਾਇਡਨ ਨੇ ਬਿਲਕੁਲ ਸਹੀ ਕਿਹਾ ਹੈ ਕਿ ਕਮਲਾ ਸਾਡੇ ਸਮਰਥਕਾਂ ਬਾਰੇ ਕੀ ਸੋਚਦੀ ਹੈ। ਪਰ ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਅਮਰੀਕਾ ਦੇ 25 ਕਰੋੜ ਲੋਕ ਕੂੜਾ ਨਹੀਂ ਹਨ।
ਦਰਅਸਲ, 29 ਅਕਤੂਬਰ ਨੂੰ ਬਿਡੇਨ ਨੇ ਟਰੰਪ ਸਮਰਥਕਾਂ ਨੂੰ ‘ਰੱਦੀ’ ਕਿਹਾ ਸੀ। ਬਿਡੇਨ ਨੇ ਇਹ ਜਵਾਬ ਟਰੰਪ ਦੇ ਸਮਰਥਕ ਕਾਮੇਡੀਅਨ ਦੀ ਟਿੱਪਣੀ ‘ਤੇ ਦਿੱਤਾ।
ਇਹ ਵੀ ਪੜ੍ਹੋ – ਦਿਵਾਲੀ ਮੌਕੇ ‘ਚ ਵੱਡਾ ਹਾਦਸਾ, ਘਰ ਵਿਚ ਅੱਗ ਲੱਗਣ ਕਾਰਨ ਜ਼ਿੰਦਾ ਸੜੇ ਮਾਂ-ਪੁੱਤ