‘ਦ ਖ਼ਾਲਸ ਬਿਊਰੋ:- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਯਾਰੀ ਦੀ ਝਲਕ ਦੋਵਾਂ ਦੇ ਟਵਿਟਰ ਅਕਾਊਂਟ ‘ਤੇ ਦਿਖਾਈ ਦਿੰਦੀ ਰਹਿੰਦੀ ਹੈ।
4 ਜੁਲਾਈ ਨੂੰ ਅਮਰੀਕਾ ਵਿੱਚ 244 ਵਾਂ ਅਜਾਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਟਵਿਟਰ ਅਕਾਊਂਟ ਦੇ ਜਰੀਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਅਮਰੀਕਾ ਦੇ ਲੋਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਭਾਰਤ ਅਤੇ ਅਮਰੀਕਾ ਦੁਨੀਆਂ ਦੇ ਦੋ ਸਭ ਤੋਂ ਵੱਡੇ ਲੋਕਤੰਤਰਾਂ ਵਜੋ ਇਸ ਦਿਨ ਵਿੱਚੋ ਅਜਾਦੀ ਅਤੇ ਮਨੁੱਖੀ ਵਿਕਾਸ ਦੀ ਇਕ ਵੱਖਰੀ ਹੀ ਝਲਕ ਦੇਖਦੇ ਹਨ।
ਜਿਸ ਦਾ ਜਵਾਬ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀ ਆਪਣੇ ਟਵਿਟਰ ਅਕਾਊਂਟ ਦੇ ਜਰੀਏ ਹੀ ਦਿੱਤਾ ਉਹਨਾਂ ਮੋਦੀ ਨੂੰ ਕਿਹਾ ਕਿ ਅਮਰੀਕਾ ਭਾਰਤ ਨੂੰ ਬਹੁਤ ਪਿਆਰ ਕਰਦਾ ਹੈ।
ਦੱਸ ਦੱਈਏ ਕਿ 4 ਜੁਲਾਈ 1776 ਨੂੰ ਇਸ ਦਿਨ ਅਮਰੀਕਾ ਨੇ ਬਰਤਾਨੀਆਂ ਤੋਂ ਅਜਾਦੀ ਹਾਸਲ ਕਰਨ ਬਾਰੇ ਐਲਾਨ ਕੀਤਾ ਸੀ ਉਦੋ ਤੋਂ ਇਸ ਦਿਨ ਨੂੰ ਸੁਤੰਤਰਤਾ ਦਿਵਸ ਵਜੋ ਮਨਾਇਆ ਜਾਣ ਲੱਗਾ।
ਇਸ ਮੌਕੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਲੋਕਾਂ ਨੂੰ ਸੰਬੋਧਨ ਕਰਦਿਆ ਕਿ ਵਿਰੋਧੀ ਧਿਰਾ ਅਤੇ ਲੁਟਰਿਆ ਨੂੰ ਹਰਾ ਕੇ ਹੀ ਸਾਹ ਲੈਣਗੇ। ਇਸ ਤੋਂ ਇਲਾਵਾਂ ਉਨ੍ਹਾਂ ਕਿਹਾ ਕੋਰੋਨਾਵਾਇਰਸ ਦੀ ਮਹਾਂਮਾਰੀ ਦੇ ਬਾਵਜੂਦ ਵੀ ਦੇਸ਼ ਵਿਕਾਸ ਕਰ ਰਿਹਾ ਹੈ।