India

ਜੈਪੁਰ ਵਿੱਚ ਟਰੱਕ-ਜੀਪ ਦੀ ਟੱਕਰ, ਲਾੜੀ ਸਮੇਤ 5 ਦੀ ਮੌਤ: ਲਾੜੇ ਸਮੇਤ 8 ਲੋਕ ਜ਼ਖਮੀ

ਰਾਜਸਥਾਨ ਦੇ ਜੈਪੁਰ ਵਿੱਚ ਇੱਕ ਦਰਕਦਨਾਕ ਸੜਕ ਹਾਦਸਾ ਵਾਪਰਿਆ ਹੈ ਜਿੱਥੇ ਲਾੜੇ ਅਤੇ ਲਾੜੀ ਸਮੇਤ 5 ਵੋਕਾਂ ਦੀ ਮੌਤ ਹੋ ਗਈ। ਜੈਪੁਰ ਵਿੱਚ, ਇੱਕ ਟਰੱਕ ਅਤੇ ਜੀਪ (ਤੂਫਾਨ) ਦੀ ਟੱਕਰ ਵਿੱਚ ਲਾੜੀ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਹਾਦਸੇ ਵਿੱਚ ਲਾੜੇ ਸਮੇਤ 8 ਬਰਾਤੀ ਜ਼ਖਮੀ ਹੋ ਗਏ।

ਟੱਕਰ ਇੰਨੀ ਭਿਆਨਕ ਸੀ ਕਿ ਜੀਪ ਦੇ ਟੁਕੜੇ-ਟੁਕੜੇ ਹੋ ਗਏ। ਲਾਸ਼ਾਂ ਗੱਡੀ ਵਿੱਚ ਬੁਰੀ ਤਰ੍ਹਾਂ ਫਸ ਗਈਆਂ। ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਹੀ ਉਨ੍ਹਾਂ ਨੂੰ ਬਾਹਰ ਕੱਢਿਆ ਜਾ ਸਕਿਆ। ਇਹ ਹਾਦਸਾ ਬੁੱਧਵਾਰ ਸਵੇਰੇ 6:10 ਵਜੇ ਦੇ ਕਰੀਬ ਦੌਸਾ-ਮਨੋਹਰਪੁਰ ਹਾਈਵੇਅ (NH-148) ‘ਤੇ ਰਾਏਸਰ (ਜੈਪੁਰ ਦਿਹਾਤੀ) ਖੇਤਰ ਦੇ ਭਟਕਬਾਸ ਪਿੰਡ ਨੇੜੇ ਵਾਪਰਿਆ।

ਸਥਾਨਕ ਲੋਕਾਂ ਦੇ ਅਨੁਸਾਰ, ਦੋਵੇਂ ਵਾਹਨ ਆਹਮੋ-ਸਾਹਮਣੇ ਟਕਰਾ ਗਏ। ਜੀਪ ਸ਼ਾਹਦੋਲ (ਐਮਪੀ) ਤੋਂ ਵਾਪਸ ਆ ਰਹੀ ਬਾਰਾਤ ਦੇ ਲੋਕਾਂ ਨੂੰ ਲੈ ਕੇ ਜਾ ਰਹੀ ਸੀ। ਜ਼ਖਮੀਆਂ ਨੂੰ ਐਨਆਈਐਮਐਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਸਥਾਨਕ ਲੋਕਾਂ ਤੋਂ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਟੀਮ ਮੌਕੇ ‘ਤੇ ਪਹੁੰਚੀ। ਲੋਕਾਂ ਦੀ ਮਦਦ ਨਾਲ ਲਾਸ਼ਾਂ ਨੂੰ ਕਾਰ ਵਿੱਚੋਂ ਬਾਹਰ ਕੱਢਿਆ ਗਿਆ।