ਮੋਹਾਲੀ : ਦੇਸ਼ ਭਰ ‘ਚ ਟਰੱਕ ਡਰਾਈਵਰਾਂ ਵੱਲੋਂ ਕੀਤੀ ਗਈ ਹੜਤਾਲ ਪੰਜਾਬ ‘ਚ ਜਾਰੀ ਹੈ। ਪੰਜਾਬ ਦੇ ਮੁਹਾਲੀ ‘ਚ ਟਰੱਕ ਡਰਾਈਵਰ ਕੇਂਦਰ ਸਰਕਾਰ ਵੱਲੋਂ ਹਿੱਟ ਐਂਡ ਰੰਨ ਕਾਨੂੰਨ ‘ਤੇ ਲਗਾਈ ਰੋਕ ਦਾ ਲਿਖਤੀ ਭਰੋਸਾ ਮੰਗ ਰਹੇ ਹਨ। ਡਰਾਈਵਰਾਂ ਦਾ ਕਹਿਣਾ ਕਿ ਬੇਸ਼ੱਕ ਗ੍ਰਹਿ ਸਕੱਤਰ ਅਜੇ ਭੱਲਾ ਨਾਲ ਹੋਈ ਮੀਟਿੰਗ ‘ਚ ਇਹ ਭਰੋਸਾ ਦਿੱਤਾ ਗਿਆ ਹੈ ਕਿ ਹਿੱਟ ਐਂਡ ਰੰਨ ਕਾਨੂੰਨ ਅਜੇ ਲਾਗੂ ਨਹੀਂ ਕੀਤਾ ਜਾਵੇਗਾ ਪਰ ਸਰਕਾਰ ਇਸ ਨੂੰ ਦੋ ਜਾਂ ਚਾਰ ਮਹੀਨੇ ਮਗਰੋਂ ਮੁੜ ਲਾਗੂ ਕਰ ਦੇਵੇਗੀ। ਇਸ ਲੈ ਜਦੋਂ ਤੱਕ ਡਰਾਈਵਰਾਂ ਨੂੰ ਲਿਖਤੀ ਭਰੋਸਾ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਅਸੀਂ ਹੜਤਾਲ ਵਾਪਸ ਨਹੀਂ ਲਵਾਂਗੇ ।
