‘ਦ ਖ਼ਾਲਸ ਟੀਵੀ ਬਿਊਰੋ:-ਰਾਜਸਥਾਨ ਦੇ ਬਾੜਮੇਰ ਜਿਲ੍ਹੇ ਵਿੱਚ ਜੋਧਪੁਰ ਨੈਸ਼ਨਲ ਹਾਈਵੇ ਉੱਤੇ ਭਾਂਡਿਆਵਾਸ ਪਿੰਡ ਨੇੜੇ ਅੱਜ ਸਵੇਰੇ ਇਕ ਨਿੱਜੀ ਬੱਸ ਤੇ ਟਰੱਕ ਦੀ ਟੱਕਰ ਹੋਣ ਨਾਲ ਬੱਸ ਵਿੱਚ ਅੱਗ ਲੱਗ ਗਈ। ਇਸ ਨਾਲ 11 ਲੋਕਾਂ ਦੀ ਮੌਤ ਹੋਣ ਦਾ ਸਮਾਚਾਰ ਹੈ। ਜਾਣਕਾਰੀ ਮੁਤਾਬਿਕ ਦੋਵਾਂ ਗੱਡੀਆਂ ਵਿਚ ਅੱਗ ਲੱਗੀ ਹੈ। ਇਹ ਬੱਸ ਬੋਲਤਰਾ ਜਾ ਰਹੀ ਸੀ। ਪਿੰਡ ਦੇ ਲੋਕਾਂ ਨੇ ਸਵਾਰੀਆਂ ਨੂੰ ਬਚਾਉਣ ਲਈ ਵੱਡੀ ਹਿੰਮਤ ਦਿਖਾਈ ਹੈ। ਇਸ ਬੱਸ ਵਿੱਚ 20 ਸਵਾਰੀਆਂ ਸਨ ਤੇ ਪੂਰੀ ਤਰ੍ਹਾਂ ਜਲੀ ਹੋਈ ਬੱਸ ਨੂੰ ਕੱਟ-ਵੱਢ ਕੇ ਮਰੀਆਂ ਹੋਈਆਂ ਸਵਾਰੀਆਂ ਕੱਢੀਆਂ ਜਾ ਰਹੀਆਂ ਹਨ।

ਮੁੱਖ ਮੰਤਰੀ ਅਸ਼ੋਕ ਗਹਿਲੋਕ ਨੇ ਟਵੀਟ ਕਰਕੇ ਬਾੜਮੇਰ ਦੇ ਕਲੈਕਟਰ ਨੂੰ ਬਚਾਅ ਕਾਰਜ ਲਈ ਨਿਰਦੇਸ਼ਿਤ ਕੀਤਾ ਗਿਆ ਹੈ। ਜ਼ਖਮੀਆਂ ਦੇ ਬਿਹਤਰ ਇਲਾਜ ਦਾ ਵੀ ਦਾਅਵਾ ਕੀਤਾ ਗਿਆ ਹੈ।
