India

ਭਾਰਤ ਦੇ ਸਾਰੇ ਨਿਊਜ਼ ਚੈਨਲਾਂ ਦੀ TRP ‘ਤੇ 12 ਹਫਤਿਆਂ ਲਈ ਰੋਕ

‘ਦ ਖ਼ਾਲਸ ਬਿਊਰੋ :- ਟੀ.ਵੀ. ‘ਤੇ ਅੱਜ ਕੱਲ੍ਹ ਸੌ ਤੋਂ ਵੀ ਜ਼ਿਆਦਾ ਚੈਨਲ ਵੇਖਣ ਨੂੰ ਮਿਲਦੇ ਹਨ ਅਤੇ ਹਰ ਇੱਕ ਚੈਨਲ “ਟੈਲੀਵਿਜ਼ਨ ਰੇਟਿੰਗ ਪੁਆਇੰਟ” ਯਾਨਿ ਕਿ TRP ਵਧਾਉਣ ਦੀ ਦੌੜ ‘ਚ ਲੱਗਾ ਹੋਇਆ ਹੈ। ਜਿਸ ਨੂੰ ਵੇਖਦਿਆਂ ਇਹ ਇੱਕ ਵਿਵਾਦ ਬਣਦਾ ਜਾ ਰਿਹਾ ਹੈ। ਜਿਸ ਕਾਰਨ ਹੁਣ ਸਾਰੇ ਨਿਊਜ਼ ਚੈਨਲਾਂ ਦੀ ਹਫਤਾਵਾਰੀ ਰੇਟਿੰਗ ਅਗਲੇ 8-12 ਹਫ਼ਤਿਆਂ ਲਈ ਰੋਕੀ ਜਾ ਰਹੀ ਹੈ।
ਇਹ ਪ੍ਰਸਤਾਵ ਬਰਾਡਕਾਸਟ ਆਡੀਅੰਸ ਰਿਸਰਚ ਕੌਂਸਲ (BARC) ਨੇ ਦਿੱਤਾ ਹੈ। ਰੇਟਿੰਗ ਏਜੰਸੀ ਨੇ ਕਿਹਾ ਕਿ ਉਹ ਖਬਰਾਂ ਤੇ ਜਾਅਲੀ ਰੇਟਿੰਗਾਂ ਦੇ ਦਾਅਵਿਆਂ ਦੇ ਵਿਚਕਾਰ ਇਸਦੇ ਸਿਸਟਮ ਦੀ ਸਮੀਖਿਆ ਕਰੇਗੀ। BARC ਨੇ ਕਿਹਾ ਕਿ ‘ਨਿਊਜ਼ ਸ਼ੈਲੀ’ ਦੇ ਨਾਲ, BARC ਸਾਰੇ ਨਿਊਜ਼ ਚੈਨਲਾਂ ਲਈ ਵਿਅਕਤੀਗਤ ਹਫਤਾਵਾਰੀ ਰੇਟਿੰਗ ਜਾਰੀ ਕਰਨਾ ਬੰਦ ਕਰ ਦੇਵੇਗੀ, ਅਤੇ BARC ਦੀ ਨਿਗਰਾਨੀ ਹੇਠ ਵੈਲੀਡੇਸ਼ਨ ਅਤੇ ਟਰਾਇਲ ਲਈ ਲਗਭਗ 8-12 ਹਫ਼ਤੇ ਲੱਗਣ ਦੀ ਉਮੀਦ ਹੈ। BARC ਨੇ ਕਿਹਾ ਕਿ ਰਾਜ ਤੇ ਭਾਸ਼ਾ ਦੇ ਅਧੀਨ ਦਰਸ਼ਕਾਂ ਦੀ ਖ਼ਬਰ ਸ਼ੈਲੀ ਦਾ ਹਫਤਾਵਾਰੀ ਏਸਟੀਮੇਟ ਦੇਣਾ ਜਾਰੀ ਰੱਖੇਗੀ।

ਕਥਿਤ ਤੌਰ ‘ਤੇ ਫਰਜ਼ੀ TRP ਘੁਟਾਲਾ ਉਸ ਸਮੇਂ ਸਾਹਮਣੇ ਆਇਆ, ਜਦੋਂ ਰੇਟਿੰਗ ਏਜੰਸੀ ਬ੍ਰੌਡਕਾਸਟ ਆਡੀਅਨ ਰਿਸਰਚ ਕਾਉਂਸਲ (BARC) ਨੇ ਹੰਸਾ ਰਿਸਰਚ ਗਰੁੱਪ ਦੁਆਰਾ ਸ਼ਿਕਾਇਤ ਦਰਜ ਕਰਵਾ ਕੇ ਦੋਸ਼ ਲਗਾਇਆ ਹੈ ਕਿ ਕੁੱਝ ਟੀਵੀ ਚੈਨਲ ਟੀਆਰਪੀ ਨੰਬਰਾਂ ਨਾਲ ਹੇਰਾਫੇਰੀ ਕਰ ਰਹੇ ਹਨ।
ਦਰਅਸਲ ਮੁੰਬਈ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਰਿਪਬਲਿਕ ਟੀਵੀ ਤੇ ਦੋ ਮਰਾਠੀ ਚੈਨਲਾਂ ਨੇ TRP ਨਾਲ ਛੇੜਛਾੜ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਕਥਿਤ TRP ਘੁਟਾਲੇ ਦੇ ਸਬੰਧ ਵਿੱਚ ਹੁਣ ਤੱਕ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਨ੍ਹਾਂ ਵਿੱਚ ਦੋ ਮਰਾਠੀ ਚੈਨਲਾਂ ਦੇ ਮਾਲਕ ਸ਼ਾਮਲ ਹਨ।

ਰਿਪਬਲਿਕ ਟੀਵੀ ਦੇ ਮੁੱਖ ਵਿੱਤੀ ਅਧਿਕਾਰੀ ਸ਼ਿਵ ਸੁਬਰਾਮਨੀਅਮ ਸੁੰਦਰਮ ਤੇ ਸਿੰਘ ਨੇ ਪਹਿਲਾਂ ਪੁਲਿਸ ਸਾਹਮਣੇ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਟੀ.ਵੀ. ਚੈਨਲ ਨੇ ਰਾਹਤ ਲਈ ਸੁਪਰੀਮ ਕੋਰਟ ਪਹੁੰਚ ਕੀਤੀ ਸੀ। ਜਿਸ ‘ਤੇ ਅਦਾਲਤ ਨੇ ਰਿਪਬਲਿਕ ਮੀਡੀਆ ਗਰੁੱਪ ਨੂੰ ਟੀਆਰਪੀ ਘੁਟਾਲੇ ਮਾਮਲੇ ‘ਚ ਜਾਰੀ ਸੰਮਨ ਦੇ ਖਿਲਾਫ ਬੰਬੇ ਹਾਈ ਕੋਰਟ ਜਾਣ ਲਈ ਕਿਹਾ।

ਇਹ BARC ਭਾਰਤ ਕੀ ਹੈ?

ਬ੍ਰਾਡਕਾਸਟ ਆਡੀਅਰੈਂਸ ਰਿਸਰਚ ਕੌਂਸਲ (BARC) ਭਾਰਤ ਦਾ ਇੱਕ ਸਾਂਝਾ ਉਦਯੋਗਾਂ ਦਾ ਉਦਮ ਹੈ ਜੋ ਪ੍ਰਸਾਰਣਕਰਤਾ (IBF), ਇਸ਼ਤਿਹਾਰ ਦੇਣ ਵਾਲੇ (ISA) ਅਤੇ ਵਿਗਿਆਪਨ ਅਤੇ ਮੀਡੀਆ ਏਜੰਸੀ (AAAI) ਦੁਆਰਾ ਪ੍ਰਸਤੁਤ ਸਟਾਕਧਾਰਕਾਂ ਦੁਆਰਾ ਫੰਡ ਕੀਤਾ ਜਾਂਦਾ ਹੈ। ਇਹ ਦੁਨੀਆ ਦਾ ਸਭ ਤੋਂ ਵੱਡਾ ਟੈਲੀਵਿਜ਼ਨ ਮੇਜਰਮੈਂਟ ਸਮੂਹ ਹੈ। ਬੀਏਆਰਸੀ ਇੰਡੀਆ ਦੀ ਸ਼ੁਰੂਆਤ ਸਾਲ 2010 ਵਿੱਚ ਹੋਈ ਅਤੇ ਇਸਦਾ ਮੁੱਖ ਦਫਤਰ ਮੁੰਬਈ ਵਿੱਚ ਹੈ।