Punjab

ਹਾਈ ਵੋਲਟੇਜ ਤਾਰਾਂ ਦੀ ਲਪੇਟ ‘ਚ ਆਈ ਸ਼ਰਧਾਲੂਆਂ ਨਾਲ ਭਰੀ ਟਰਾਲੀ, 25 ਲੋਕਾਂ ਨਾਲ ਹੋਇਆ ਇਹ ਕੁਝ

Trolley caught in high voltage wires, one dead, 25 devotees burnt

ਅੰਮ੍ਰਿਤਸਰ : ਸ਼ਰਧਾਲੂਆਂ ਦਾ ਟਰੈਕਟਰ-ਟਰਾਲੀ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿੱਚ ਆ ਗਈ। ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 25 ਹੋਰ ਸ਼ਰਧਾਲੂ ਝੁਲਸ ਗਏ ਹਨ। ਇਸ ਵਿੱਚ ਇੱਕੋ ਪਰਿਵਾਰ ਦੇ 15 ਲੋਕ ਸ਼ਾਮਲ ਹਨ।

ਮ੍ਰਿਤਕ ਦੇ ਭਰਾ ਹਰਦੇਵ ਸਿੰਘ ਅਤੇ ਕੈਪਟਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਕਰਨੈਲ ਸਿੰਘ ਪਰਿਵਾਰ ਅਤੇ ਰਿਸ਼ਤੇਦਾਰਾਂ ਨਾਲ ਸੇਵਾ ਕਰਨ ਗਿਆ ਹੋਇਆ ਸੀ। ਸੇਵਾ ਕਰਨ ਉਪਰੰਤ ਜਦੋਂ ਉਸ ਦਾ ਭਰਾ ਇੱਕ ਟਰਾਲੀ ਵਿੱਚ ਸੰਗਤ ਸਮੇਤ ਪਿੰਡ ਵਡਾਲਾ ਤੋਂ ਵਾਪਸ ਆ ਰਿਹਾ ਸੀ ਤਾਂ ਰਸਤੇ ਵਿੱਚ ਖੇਤਾਂ ਨੇੜੇ ਡਿੱਗੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿੱਚ ਉਸ ਦੀ ਟਰਾਲੀ ਆ ਗਈ। ਇਸ ਕਾਰਨ ਟਰਾਲੀ ਵਿੱਚ ਬੈਠੀ ਸੰਗਤ ਨੂੰ ਕਰੰਟ ਲੱਗ ਗਿਆ।

ਟਰੈਕਟਰ ਚਾਲਕ ਨੇ ਕਿਸੇ ਤਰ੍ਹਾਂ ਤੇਜ਼ ਰਫਤਾਰ ਨਾਲ ਟਰਾਲੀ ਨੂੰ ਬਾਹਰ ਕੱਢਿਆ ਪਰ ਉਦੋਂ ਤੱਕ ਪਿੰਡ ਕਾਲੇ ਵਾਸੀ ਕਰਨੈਲ ਸਿੰਘ ਦੀ ਕਰੰਟ ਲੱਗਣ ਨਾਲ ਮੌਤ ਹੋ ਚੁੱਕੀ ਸੀ। ਹਾਦਸੇ ‘ਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਬੱਚਿਆਂ ਸਮੇਤ 25 ਲੋਕ ਝੁਲਸ ਗਏ। ਸ਼ਰਧਾਲੂਆਂ ਨੂੰ ਨੇੜੇ ਸਥਿਤ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਸਬੰਧੀ ਬਿਜਲੀ ਮਹਿਕਮੇ ਖ਼ਿਲਾਫ਼ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲੀਸ ਨੇ ਕਰਨੈਲ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ