The Khalas Tv Blog Punjab ਟਰਾਲੇ ਤੇ ਬਾਈਕ ਦਾ ਜ਼ਬਰਦਸਤ ਟਾਕਰਾ,ਬਾਈਕ ਸਵਾਰ ਨੌਜਵਾਨ ਦਾ ਦੇਖੋ ਕੀ ਹਾਲ ਹੋਇਆ
Punjab

ਟਰਾਲੇ ਤੇ ਬਾਈਕ ਦਾ ਜ਼ਬਰਦਸਤ ਟਾਕਰਾ,ਬਾਈਕ ਸਵਾਰ ਨੌਜਵਾਨ ਦਾ ਦੇਖੋ ਕੀ ਹਾਲ ਹੋਇਆ

ਧੁੰਦ ਦੀ ਵਜ੍ਵਾ ਕਰਕੇ ਟਰਾਲੇ ਅਤੇ ਬਾਈਕ ਸਵਾਰ ਦੀ ਟੱਕਰ ਹੋਈ, ਡਰਾਈਵਰ ਗੱਡੀ ਛੱਡ ਕੇ ਫਰਾਰ ਹੋ ਗਿਆ

ਬਿਊਰੋ ਰਿਪੋਰਟ : ਧੁੰਦ ਅਤੇ ਓਵਰ ਸਪੀਡ ਇਹ ਦੋਵੇ ਹੀ ਸੜਕ ‘ਤੇ ਦੁਸ਼ਮਣ ਹਨ। ਲਗਾਤਾਰ ਵਧ ਰਹੀ ਧੁੰਦ ਦੀ ਵਜ੍ਹਾ ਕਰਕੇ ਪੰਜਾਬ ਵਿੱਚ ਸੜਕੀ ਦੁਰਘਟਨਾਵਾਂ ਵਧ ਗਈਆਂ ਹਨ। ਲੁਧਿਆਣਾ ਵਿੱਚ ਵੀ ਇੱਕ ਦਰਦਨਾਕ ਸੜਕੀ ਹਾਦਸਾ ਸਾਹਮਣੇ ਆਈ ਹੈ । ਜਿੱਥੇ ਗਿਲ ਚੌਕ ਦੇ ਕੋਲ ਇੱਕ ਟਰਾਲੇ ਅਤੇ ਬਾਈਕ ਸਵਾਰ ਦੀ ਟੱਕਰ ਹੋਈ ਅਤੇ ਵਿਅਕਤੀ ਦੀ ਮੌਕੇ ‘ਤੇ ਮੌਤ ਹੋ ਗਈ । ਹਾਦਸਾ ਇੰਨਾਂ ਜ਼ਿਆਦਾ ਦਰਦਨਾਕ ਸੀ ਕਿ ਮ੍ਰਿਤਕ ਸ਼ਰੀਰ ਦੇ ਕਈ ਟੁੱਕੜੇ ਸੜਕ ‘ਤੇ ਵਿਖਰ ਗਏ,ਪੁਲਿਸ ਇਤਲਾਹ ਮਿਲ ਦੇ ਹੀ ਪਹੁੰਚ ਗਈ ਅਤੇ ਲਾਸ਼ ਨੂੰ ਪੋਸਟਮਾਰਟ ਲਈ ਭੇਜ ਦਿੱਤਾ ਹੈ । ਟੱਕਰ ਮਾਰਨ ਤੋਂ ਬਾਅਦ ਡਰਾਈਵਰ ਇੱਕ ਮਿੰਟ ਵੀ ਨਹੀਂ ਰੁਕਿਆ,ਫੌਰਨ ਗੱਡੀ ਛੱਡ ਕੇ ਫਰਾਰ ਹੋ ਗਿਆ ਹੈ। ਮੌਕੇ ‘ਤੇ ਮੌਜੂਦ ਲੋਕਾਂ ਨੇ ਪੂਰੀ ਦੁਰਘਟਨਾ ਬਾਰੇ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ । ਦੱਸਿਆ ਜਾ ਰਿਹਾ ਹੈ ਮ੍ਰਿਤਕ ਗਰੀਬ ਘਰ ਤੋਂ ਸੀ ਅਤੇ ਉਸ ਦੇ ਛੋਟੇ-ਛੋਟੇ ਬੱਚੇ ਸਨ ।

Trolla hit biker on road
ਟਰਾਲੇ ਅਤੇ ਬਾਈਕ ਸਵਾਰ ਦੀ ਟੱਕਰ ਹੋਈ, ਡਰਾਈਵਰ ਗੱਡੀ ਛੱਡ ਕੇ ਫਰਾਰ ਹੋ ਗਿਆ

ਸਪੀਡ ਵਿੱਚ ਟਰਾਲਾ

ਮ੍ਰਿਤਕ ਦੀ ਪਛਾਣ ਜਗਰੂਰ ਸਿੰਘ ਦੇ ਰੂਪ ਵਿੱਚ ਹੋਈ ਹੈ । ਦੱਸਿਆ ਜਾ ਰਿਹਾ ਹੈ ਕਿ ਟਰਾਲਾ ਕਾਫੀ ਸਪੀਡ ‘ਤੇ ਸੀ । ਜਿਵੇਂ ਹੀ ਉਹ ਪੁੱਲ ਤੋਂ ਉਤਰਿਆਂ ਬਾਈਕ ‘ਤੇ ਸਵਾਰ ਜਗਰੂਪ ਸਿੰਘ ਅਚਾਨਕ ਉਸ ਦੇ ਨਾਲ ਸਾਹਮਣੇ ਆ ਗਿਆ । ਟਰਾਲਾ ਚਲਾਉਣ ਵਾਲਾ ਸਪੀਡ ਕੰਟਰੋਲ ਨਹੀਂ ਕਰ ਸਕਿਆ ਅਤੇ ਜਗਰੂਪ ਦੀ ਬਾਈਕ ਨਾਲ ਟੱਕਰ ਹੋ ਗਈ । ਜਿਸ ਦੇ ਬਾਅਦ ਆਲੇ-ਦੁਆਲੇ ਦੇ ਲੋਕਾਂ ਨੇ ਪੁਲਿਸ ਅਤੇ ਪਰਿਵਾਰ ਵਾਲਿਆਂ ਨੂੰ ਸੂਚਨਾ ਦਿੱਤੀ । ਜਿਵੇਂ ਹੀ ਪਰਿਵਾਰ ਮੌਕੇ ‘ਤੇ ਪਹੁੰਚਿਆ ਲਾਸ਼ ਨੂੰ ਵੇਖ ਕੇ ਉਨ੍ਹਾਂ ਦਾ ਬੁਰਾ ਹਾਲ ਹੋ ਗਿਆ।

ਜਗਰੂਰ ਨਾਲ ਹੋਇਆ ਹਾਦਸਾ ਇੰਨਾਂ ਭਿਆਨਕ ਸੀ ਕਿ ਮ੍ਰਿਤਕ ਸ਼ਰੀਰ ਦੇ ਟੁੱਕੜੇ ਸੜਕ ‘ਤੇ ਪਏ ਸਨ । ਲਾਸ਼ ਦੀ ਇੰਨੀ ਬੁਰੀ ਹਾਲਤ ਵੇਖ ਕੇ ਪਰਿਵਾਰ ਦਾ ਰੋਹ-ਰੋਹ ਕੇ ਬੁਰਾ ਹਾਲ ਹੋ ਗਿਆ । ਮ੍ਰਿਤਕ ਜਗਰੂਪ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਸ ਦੇ ਬੱਚੇ ਕਾਫੀ ਛੋਟੇ ਸਨ । ਉਹ ਬਿਜਲੀ ਦਾ ਕੰਮ ਕਰਦਾ ਸੀ । ਪੁਲਿਸ ਆਲੇ-ਦੁਆਲੇ ਦੇ ਲੱਗੇ CCTV ਕੈਮਰਿਆਂ ਨੂੰ ਖੰਗਾਲਨ ਵਿੱਚ ਲੱਗੀ ਹੈ। ਇਸ ਦੇ ਜ਼ਰੀਏ ਹੀ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰੇਗੀ ਕੀ ਆਖਿਰ ਗਲਤੀ ਕਿਸ ਦੀ ਹੈ ? ਫਿਲਹਾਲ ਦੁਰਘਟਨਾ ਨੂੰ ਅੰਜਾਮ ਦੇਣ ਵਾਲਾ ਟਰਾਲੇ ਦਾ ਡਰਾਈਵਰ ਫਰਾਰ ਦੱਸਿਆ ਜਾ ਰਿਹਾ ਹੈ ।ਪੁਲਿਸ ਉਸ ਦਾ ਪਤਾ ਲਗਾਉਣ ਵਿੱਚ ਜੁਟੀ ਹੈ । ਪਰ ਸੜਕ ‘ਤੇ ਚੱਲਣ ਵੇਲੇ ਇਹ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਹਾਡੀ ਇੱਕ ਗਲਤੀ ਨਾਲ ਨਾ ਸਿਰਫ਼ ਤੁਸੀਂ ਹੀ ਹਾਦਸੇ ਦਾ ਸ਼ਿਕਾਰ ਹੋ ਸਕਦੇ ਹੋ ਬਲਕਿ ਸੜਕ ਦੇ ਚੱਲਣ ਵਾਲੇ ਆਲੇ-ਦੁਆਲੇ ਲੋਕਾਂ ਦੀ ਜਾਨ ਵੀ ਖਤਰੇ ਵੀ ਵਿੱਚ ਪੈ ਸਕਦੀ ਹੈ ।

 

Exit mobile version