Punjab

ਹਾਈਟੈਨਸ਼ਨ ਤਾਰ ਨੇ 18 ਲੋਕਾਂ ਦਾ ਕੀਤਾ ਬੁਰਾ ਹਾਲ ! ਲਾਪਰਵਾਹੀ ਬਣੀ ਵੱਡੀ ਵਜ੍ਹਾ

ਬਿਊਰੋ ਰਿਪੋਰਟ : ਹਾਈਟੈਨਸ਼ਨ ਤਾਰਾਂ ਹਮੇਸ਼ਾ ਹੀ ਖਤਰੇ ਦੀ ਘੰਟੀ ਹੁੰਦੀ ਹੈ । ਖਾਸ ਕਰਕੇ ਉਸ ਵੇਲੇ ਜਦੋਂ ਮੁਹੱਲੇ ਤੋਂ ਕੋਈ ਯਾਤਰਾ ਨਿਕਲ ਦੀ ਹੈ । ਅਜਿਹਾ ਹੀ ਤ੍ਰਿਪੁਰਾ ਦੇ ਉਨਾਕੋਟੀ ਵਿੱਚ ਹੋਇਆ ਜਦੋਂ ਜਗਨਨਾਥ ਯਾਤਰਾ ਦਾ ਰੱਥ ਨਿਕਲ ਰਿਹਾ ਸੀ ਤਾਂ ਉਹ ਹਾਈਟੈਨਸ਼ਨ ਵਾਇਰ ਦੀ ਚਪੇਟ ਵਿੱਚ ਆ ਗਿਆ । ਜਿਸ ਨਾਲ 7 ਲੋਕਾਂ ਦੀ ਮੌਤ ਹੋ ਗਈ ਹੈ,18 ਬੁਰੀ ਤਰ੍ਹਾਂ ਨਾਲ ਝੁਲਸ ਗਏ ਹਨ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਉਲਟੀ ਰੱਥ ਯਾਤਰਾ ਦੌਰਾਨ ਹੋਇਆ ਹਾਦਸਾ

ਪੁਲਿਸ ਦੇ ਮੁਤਾਬਿਕ ਇਹ ਹਾਦਸਾ ਇਸਕਾਨ ਮੰਦਰ ਵੱਲੋਂ ਕੱਢੀ ਜਾ ਰਹੀ ਉਲਟੀ ਰੱਥ ਯਾਤਰਾ ਦੇ ਸਮਾਗਮ ਦੌਰਾਨ ਕੁਮਾਰਘਾਟ ਇਲਾਕੇ ਵਿੱਚ ਸ਼ਾਮ ਸਾਢੇ ਚਾਰ ਵਜੇ ਹੋਇਆ । ਸ਼ਰਧਾਲੂ ਲੋਹੇ ਨਾਲ ਬਣੇ ਹੋਏ ਰੱਥ ਨੂੰ ਖਿੱਚ ਰਹੇ ਸਨ,ਇਸੇ ਦੌਰਾਨ ਰੱਥ 133 ਕੇਵੀ ਓਵਰ ਹੈਡ ਕੇਬਲ ਦੇ ਸੰਪਰਕ ਵਿੱਚ ਆ ਗਿਆ । ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਟੀਮ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਰੱਥ ਬਿਜਲੀ ਦੀ ਤਾਰਾਂ ਦੇ ਸੰਪਰਕ ਵਿੱਚ ਕਿਵੇਂ ਆਇਆ ।

ਰਵਾਇਤ ਦੇ ਮੁਤਾਬਿਕ ਤ੍ਰਿਪੁਰਾ ਵਿੱਚ ਭਗਵਾਨ ਜਗਨਨਾਥ ਦਾ ਰੱਥ ਯਾਤਰਾ ਦੇ ਇੱਕ ਹਫਤੇ ਬਾਅਦ ਉਲਟੀ ਰੱਥ ਯਾਤਰਾ ਕੱਢੀ ਜਾਂਦੀ ਹੈ। ਇਸ ਵਿੱਚ ਰੱਬ ਦੇ ਰੱਥ ਨੂੰ ਉਲਟਾ ਖਿੱਚ ਦੇ ਹਨ । ਰੱਥ ਵਿੱਚ ਭਗਵਾਨ ਜਗਨਨਾਥ ਦੇ ਨਾਲ ਭਗਵਾਨ ਬਲਭਦਰ ਅਤੇ ਭੈਣ ਸੁਭਦਰਾ ਵੀ ਸਵਾਰ ਹੁੰਦੀ ਹੈ ।

ਮੁੱਖ ਮੰਤਰੀ ਮਾਣਿਕ ਸਾਹਾ ਨੇ ਹਾਦਸੇ ‘ਤੇ ਦੁੱਖ ਜ਼ਾਹਿਰ ਕੀਤਾ ਹੈ,ਉਨ੍ਹਾਂ ਨੇ ਕਿਹਾ ਹਾਦਸੇ ਵਿੱਚ ਕਈ ਤੀਰਥ ਯਾਤਰੀ ਦੀ ਜਾਨ ਚੱਲੀ ਗਈ ਹੈ,ਲੋਕ ਜਖ਼ਮੀ ਹੋਏ ਹਨ,ਮੈਨੂੰ ਇਸ ਘਟਨਾ ‘ਤੇ ਬਹੁਤ ਦੁੱਖ ਹੈ। ਪੀੜਤ ਪਰਿਵਾਰ ਦੇ ਨਾਲ ਮੇਰੀ ਹਮਦਰਦੀ ਹੈ ਮੈਂ ਜਖ਼ਮੀਆਂ ਦੇ ਜਲਦ ਠੀਕ ਹੋਣ ਦੀ ਪ੍ਰਾਥਨਾ ਕਰਦਾ ਹਾਂ ਅਤੇ ਇਸ ਮੁਸ਼ਕਿਲ ਘੜੀ ਵਿੱਚ ਸੂਬਾ ਸਰਕਾਰ ਪੀੜਤਾਂ ਦੇ ਨਾਲ ਖੜੀ ਹੈ ।