India International

ਭਾਰਤੀ ਏਜੰਸੀਆਂ ਨੂੰ ਲੈ ਕੇ TRF ਨੇ ਕੀਤਾ ਵੱਡਾ ਦਾਅਵਾ

ਉਹੀ ਦਹਿਸ਼ਤਗਰਦੀ ਜਥੇਬੰਦੀ TRF ਜਿਸ ਨੇ ਪਹਿਲਗਾਮ ਘਟਨਾ ਦੀ ਜਿੰਮੇਵਾਰੀ ਲਈ ਸੀ ਅਤੇ ਫੇਰ ਜ਼ਿਮੇਵਾਰੀ ਤੋਂ ਮੁੱਕਰ ਵੀ ਗਈ ਸੀ ਉਸਨੇ ਹੁਣ ਇੱਕ ਹੋਰ ਵੱਡਾ ਅਤੇ ਗੰਭੀਰ ਦਾਅਵਾ ਕੀਤਾ ਹੈ।

ਦਰਅਸਲ ਦੈਨਿਕ ਭਾਸਕਰ ਨੇ ਰਿਪੋਰਟ ਕੀਤਾ ਹੈ ਕਿ ਉਹੀ TRF ਭਾਵ ਕਿ ਦ ਰੇਜ਼ਿਸਟੈਂਸ ਫਰੰਟ ਨੇ ਭਾਰਤੀ ਖੁਫੀਆ ਏਜੰਸੀਆਂ ਦੀ ਜਾਣਕਾਰੀ ਹਾਸਲ ਕਰਨ ਦਾ ਦਾਅਵਾ ਕੀਤਾ ਹੈ। TRF ਨੇ ਐਤਵਾਰ ਨੂੰ ਇੱਕ ਪੱਤਰ ਜਾਰੀ ਕਰਕੇ ਦਾਅਵਾ ਕੀਤਾ ਕਿ IB, RAW ਅਤੇ ਹੋਰ ਏਜੰਸੀਆਂ ਦੇ ਮਜ਼ਬੂਤ ​​ਕਿਲੇ ਨੂੰ ਤੋੜ ਕੇ ਅਸੀਂ ਖੁਫੀਆ ਜਾਣਕਾਰੀ ਅਤੇ ਦਸਤਾਵੇਜ਼ ਹਾਸਲ ਕਰ ਲਏ ਹਨ। ਉਨ੍ਹਾਂ ਦੇ ਸੰਚਾਰ ਹੁਣ ਸਾਡੇ ਕਬਜ਼ੇ ਵਿਚ ਹਨ।

ਅਸੀਂ ਕਸ਼ਮੀਰੀਆਂ ਦੇ ਵਿਰੁੱਧ ਹਰ ਸਾਜ਼ਿਸ਼ ਦਾ ਪਰਦਾਫਾਸ਼ ਕਰਾਂਗੇ। ਅਸੀਂ ਅਜਿਹੇ ਸਬੂਤ ਦੇਵਾਂਗੇ ਜਿਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। TRF ਨੇ ਕਿਹਾ ਕਿ ਅਸੀਂ ਟੈਲੀਗ੍ਰਾਮ ਚੈਨਲ ‘ਤੇ ਫਾਸੀਵਾਦੀ ਮੋਦੀ ਸਰਕਾਰ ਦੇ ਪ੍ਰਚਾਰ ਦਾ ਪਰਦਾਫਾਸ਼ ਕਰਦੇ ਰਹਾਂਗੇ। TRF ਨੇ RSS ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਕਸ਼ਮੀਰ ਦੇ ਖਿਲਾਫ ਝੂਠ ਲਿਖਣ ਵਾਲੀ ਕਲਮ ਨੂੰ ਜਲਦੀ ਹੀ ਬਲੋਚਿਸਤਾਨ ਅਤੇ ਬੰਗਲਾਦੇਸ਼ ਅਤੇ ਮਿਆਂਮਾਰ ਵਿੱਚ RAW ਦੀਆਂ ਗੁਪਤ ਭੈੜੀਆਂ ਕਾਰਵਾਈਆਂ ਬਾਰੇ ਵੀ ਸੱਚ ਲਿਖਣਾ ਪਵੇਗਾ। ਇਸ ਲਈ, ਆਪਣਾ ਅਗਲਾ ਕਦਮ ਸਮਝਦਾਰੀ ਨਾਲ ਚੁੱਕਿਓ ।