‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਨੇ ਪਹਿਲੀ ਵਾਰ ਕਿਸੇ ਟਾਂਸਜੈਂਡਰ ਨੂੰ ਅਕਾਦਮੀ ਦਾ ਮੈਂਬਰ ਨਿਯੁਕਤ ਕੀਤਾ ਹੈ। ਚੰਡੀਗੜ੍ਹ ਦੇ ਪ੍ਰਸ਼ਾਸ਼ਕ ਦੇ ਸਲਾਹਕਾਰ ਮਨੋਜ ਪਰਿਦਾ ਵੱਲੋਂ ਇਹ ਜਿੰਮੇਦਾਰੀ ਧਨੰਜਯ ਨੂੰ ਦਿੱਤੀ ਗਈ ਹੈ। ਮੈਂਬਰ ਨਿਯੁਕਤ ਹੋਣ ‘ਤੇ ਧਨੰਜਯ ਚੌਹਾਨ ਨੇ ਸੋਸ਼ਲ ਮੀਡਿਆ ਰਾਹੀਂ ਕਿਹਾ ਕਿ ਉਹ ਇਹ ਜਿੰਮੇਦਾਰੀ ਮਿਲਣ ‘ਤੇ ਅਤੁਲ ਸ਼ਰਮਾ ਤੇ ਬਲਕਾਰ ਸਿੱਧੂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ। ਜ਼ਿਕਰਯੋਗ ਹੈ ਕਿ ਧਨੰਜਯ ਚੌਹਾਨ ਪੰਜਾਬ ਯੂਨੀਵਰਸਿਟੀ ਦੇ ਪਹਿਲੇ ਟ੍ਰਾਂਸਜੈਂਡਰ ਹਨ। ਉਹ ਸਕਸ਼ਮ ਨਾਮ ਦੀ ਇੱਕ ਐੱਨਜੀਓ ਰਾਹੀਂ ਸਮਾਜ ਦੀ ਵੱਡੇ ਪੱਧਰ ‘ਤੇ ਸੇਵਾ ਵੀ ਕਰ ਰਹੇ ਹਨ।
