ਬਿਉਰੋ ਰਿਪੋਰਟ – ਸ਼ੰਭੂ ਅਤੇ ਖਨੌਰੀ ਬਾਰਡਰ ਤੇ ਐਮ.ਐਸ.ਪੀ ਦੀ ਕਾਨੂੰਨੀ ਗਾਰੰਟੀ ਦੀ ਮੰਗ ਨੂੰ ਲੈ ਕੇ ਧਰਨੇ ਰਹੀਆਂ ਜਥੇਬੰਦੀਆਂ ਵੱਲੋਂ ਕੱਲ੍ਹ ਰੇਲ ਰੋਕੋ ਅੰਦੋਲਨ ਦਾ ਸੱਦਾ ਦਿੱਤਾ ਗਿਆ ਹੈ। ਇਸ ਸਬੰਧੀ ਅੱਜ ਕਿਸਾਨ ਲੀਡਰ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਕੱਲ੍ਹ ਪੂਰੇ ਪੰਜਾਬ ਵਿਚ 12 ਤੋਂ 3 ਵਜੇ ਤੱਕ ਰੇਲਾਂ ਰੋਕੀਆਂ ਜਾਣਗੀਆਂ। ਉਨ੍ਹਾਂ ਪੰਜਾਬ ਦੇ ਹਰ ਵਰਗ ਨੂੰ ਅਪੀਲ ਕਰਦਿਆਂ ਕਿਹਾ ਕਿ ਹਰ ਕੋਈ ਵੱਧ ਤੋਂ ਵੱਧ ਘਰੋਂ ਨਿਕਲ ਕੇ ਇਸ ਮੋਰਚੇ ਨੂੰ ਸਫਲ ਬਣਾਵੇ। ਇਸ ਮੌਕੇ ਉਨ੍ਹਾਂ ਧਾਰਮਿਕ ਅਦਾਰਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਅੰਮ੍ਰਿਤਸਰ, ਲੁਧਿਆਣਾ, ਜਲੰਧਰ ਅਤੇ ਪਟਿਆਲਾ ਦੇ ਰੇਲਵੇ ਸਟੇਸ਼ਨਾਂ ਦਾ ਪ੍ਰਬੰਧ ਕੀਤਾ ਜਾਵੇਂ ਤਾਂ ਕਿ ਯਾਤਰੀਆਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਇਸ ਮੌਕੇ ਉਨ੍ਹਾਂ ਭਾਜਪਾ ਲੀਡਰ ਅਤੇ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਕਿਹਾ ਕਿ ਇਸ ਦੇ ਪੱਲੇ ਕੱਖ ਨਹੀਂ ਹੈ। ਬਿੱਟੂ ਨੂੰ ਦਿੱਲੀ ਵਿਚ ਕੋਈ ਨਹੀਂ ਪੁੱਛਦਾ। ਪੰਧੇਰੇ ਨੇ ਰਵਨੀਤ ਬਿੱਟੂ ਦੇ ਪੁਲ ਬਣ ਕੇ ਸਰਕਾਰ ਨਾਲ ਗੱਲ ਕਰਵਾਉਣ ਦੇ ਬਿਆਨ ਤੇ ਕਿਹਾ ਕਿ ਕੱਲ੍ਹ ਤਾਂ ਅਸੀਂ ਇਨ੍ਹਾਂ ਨੂੰ ਤਾਲੀਬਾਨੀ ਲਗਦੇ ਸੀ ਪਰ ਹੁਣ ਇਹ ਫਰਕ ਕਿਵੇਂ ਪੈ ਗਿਆ। ਬਿੱਟੂ ਦੇ ਪਹਿਲੇ ਬਿਆਨਾਂ ਦਾ ਕੀ ਬਣਿਆ ਸੀ ਜਦੋਂ ਇਹ ਕਹਿੰਦਾ ਸੀ ਕਿ ਬਿਨ੍ਹਾ ਟਰੈਕਟਰ ਦਿੱਲੀ ਆਜੋ ਅਸੀਂ ਕਿਸਾਨਾਂ ਦਾ ਸਵਾਗਤ ਕਰਾਂਗੇ ਪਰ ਦਿੱਲੀ ‘ਚ ਬਿੱਟੂ ਨੂੰ ਪੁੱਛਦਾ ਕੌਣ ਹੈ। ਰਵਨੀਤ ਬਿਟੂ ਨੂੰ ਜੇਕਰ ਕਿਸਾਨਾਂ ਮਜ਼ਦੂਰਾ ਦੀ ਫਿਕਰ ਹੈ ਤਾਂ ਉਹ ਅਸਤੀਫਾ ਦੇ ਕੇ ਪਾਰਟੀ ‘ਚੋਂ ਬਾਹਰ ਆ ਜਾਵੇ। ਪੰਧੇਰ ਨੇ ਬਿਟੂ ਨਾਗਪੁਰ ਤੋਂ ਵੱਜਣ ਵਾਲੀ ਸਿਟੀ ਦੱਸਿਆ ਹੈ, ਜਦੋਂ ਉਹ ਕਹਿੰਦੇ ਹਨ ਇਹ ਮਾਰ ਦਿੰਦਾ ਹੈ ਅਤੇ ਇਹ ਚੱਲਿਆ ਹੋਇਆ ਕਾਰਤੂਸ ਹੈ ਇਸ ਤੋਂ ਬਹੁਤੀ ਉਮੀਦ ਨਹੀਂ ਹੈ।
ਇਹ ਵੀ ਪੜ੍ਹੋ – ਧਾਮੀ ਦੀਆਂ ਨਹੀਂ ਘੱਟ ਰਹੀਆਂ ਮੁਸਕਲਾਂਂ! ਮਹਿਲਾ ਵਿੰਗ ਪਹੁੰਚ ਰਹੀ ਅਕਾਲ ਤਖਤ ਸਾਹਿਬ