India

ਕੱਲ ਤੋਂ ਚੱਲ੍ਹਣਗੀਆਂ ਯਾਤਰੀ ਰੇਲਾਂ

‘ਦ ਖ਼ਾਲਸ ਬਿਊਰੋ :- ਦੇਸ਼ ਵਿੱਚ ਚੱਲ ਰਹੀ ਕੋਰੋਨਾ ਮਹਾਂਮਾਰੀ ਦੌਰਾਨ ਰੇਲਵੇ ਦੀਆਂ ਸਾਰੀਆਂ ਗੱਡੀਆਂ 25 ਮਾਰਚ ਨੂੰ ਬੰਦ ਕਰ ਦਿੱਤੀਆਂ ਗਈਆਂ ਸਨ। ਜਿਸ ਦੌਰਾਨ ਲਾਗਡਾਊਨ ਹੋਣ ਕਾਰਨ ਕਈ ਲੋਕ ਜਿੱਥੇ ਸੀ ਉੱਥੇ ਹੀ ਫੱਸ ਕੇ ਰਹਿ ਗਏ। ਪਰ ਹੁਣ ਭਾਰਤੀ ਰੇਲਵੇ ਮੰਤਰਾਲੇ ਨੇ ਇੱਕ ਵੱਡਾ ਫੈਸਲਾ ਲਿਆ ਹੈ। ਕੱਲ੍ਹ ਯਾਨੀ 12 ਮਈ ਤੋਂ ਦੁਬਾਰਾ 15 ਪੈਸੰਜਰ ਗੱਡੀਆਂ ਦੁਬਾਰਾ ਚੱਲਣਗੀਆਂ। ਇਸ ਮਗਰੋਂ ਰੇਲ ਵਿਭਾਗ ਹੋਰ ਰੂਟਾਂ ’ਤੇ ਗੱਡੀਆਂ ਚਲਾਉਣ ਬਾਰੇ ਨਿਰਣਾ ਕਰੇਗਾ। ਇਨ੍ਹਾਂ ਗੱਡੀਆਂ ਲਈ ਟਿਕਟਾਂ ਦੀ ਬੁਕਿੰਗ 11 ਮਈ ਨੂੰ ਯਾਨਿ ਅੱਜ ਸ਼ਾਮ ਪੰਜ ਵਜੇ ਤੋਂ ਬਾਅਦ ਆਈਆਰਸੀਟੀਸੀ ਦੀ ਵੈੱਬਸਾਈਟ ’ਤੇ ਕਰਵਾਈ ਜਾ ਸਕੇਗੀ। ਰੇਲਵੇ ਨੇ ਟਰੇਨਾਂ ਰਾਹੀਂ ਯਾਤਰਾਂ ਕਰਨ ਲਈ ਕਈ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਹਨ। ਯਾਤਰੀਆਂ ਨੂੰ ਯਾਤਰਾਂ ਤੋਂ ਇੱਕ ਘੰਟਾ ਪਹਿਲਾਂ ਸਟੇਸ਼ਨ ਜਾਣਾ ਪਵੇਗਾ। ਰੇਲਵੇ ਨੇ ਕਿਹਾ ਹੈ ਕਿ ਹੁਣ ਏਸੀ ਕੋਚਾਂ ‘ਚ ਕੰਬਲ ਸ਼ੀਟ ਤੇ ਤੌਲੀਏ ਨਹੀਂ ਮਿਲਣਗੇ। ਅਤੇ ਹੋਰ ਟਰੇਨਾਂ ਤੇ ਯਾਤਰਾਂ ਸੰਬੰਧੀ ਰੇਲਵੇ ਵਿਭਾਗ ਨੇ ਹੇਠ ਲਿਖਿਆ ਹਦਾਇਤਾਂ ਜਾਰੀ ਕੀਤੀਆਂ ਹਨ।

ਟਿਕਟਾਂ ਕਾਊਂਟਰ ਤੋਂ ਉਪਲਬਧ ਨਹੀਂ ਹੋਣਗੀਆਂ:

ਰੇਲਵੇ ਸਟੇਸ਼ਨਾਂ ‘ਤੇ ਟਿਕਟ ਬੁਕਿੰਗ ਵਿੰਡੋ ਬੰਦ ਰਹੇਗੀ, ਪਲੇਟਫਾਰਮ ਟਿਕਟ ਸਮੇਤ ਕੋਈ ਕਾਊਂਟਰ ਟਿਕਟ ਜਾਰੀ ਨਹੀਂ ਕੀਤੀ ਜਾਏਗੀ। ਇਨ੍ਹਾਂ ਰੇਲ ਗੱਡੀਆਂ ‘ਚ ਸੀਟਾਂ ਰਾਖਵੇਂ ਰੱਖਣ ਵਾਲੇ ਯਾਤਰੀਆਂ ਨੂੰ ਰਵਾਨਗੀ ਦੇ ਸਮੇਂ ਤੋਂ ਘੱਟ-ਘੱਟ ਇੱਕ ਘੰਟਾ ਪਹਿਲਾਂ ਰੇਲਵੇ ਸਟੇਸ਼ਨ ਪਹੁੰਚਣਾ ਹੋਵੇਗਾ।

ਫਿਲਹਾਲ ਕਿੱਥੇ-ਕਿੱਥੇ ਜਾਣਗੀਆਂ ਟਰੇਨਾਂ?

ਇਹ ਵਿਸ਼ੇਸ਼ ਰੇਲ ਗੱਡੀਆਂ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਚੱਲਣਗੀਆਂ ਅਤੇ ਡਿਬਰੂਗੜ, ਅਗਰਤਲਾ, ਹਾਵੜਾ, ਪਟਨਾ, ਬਿਲਾਸਪੁਰ, ਰਾਂਚੀ, ਭੁਵਨੇਸ਼ਵਰ, ਸਿਕੰਦਰਾਬਾਦ, ਬੰਗਲੁਰੂ, ਚੇਨਈ, ਤਿਰੂਵਨੰਤਪੁਰਮ, ਮਦਗਾਓਂ, ਮੁੰਬਈ ਸੈਂਟਰਲ, ਅਹਿਮਦਾਬਾਦ ਅਤੇ ਜੰਮੂ-ਤਵੀ ਲਈ ਜਾਣਗੀਆਂ।

ਯਾਤਰਾ ‘ਚ ਮਾਸਕ ਪਾਉਣਾ ਅਤੇ ਸਿਹਤ ਜਾਂਚ ਲਾਜ਼ਮੀ ਹੋਵੇਗੀ:

ਯਾਤਰੀਆਂ ਲਈ ਰਵਾਨਗੀ ਬਿੰਦੂ ‘ਤੇ ਮਾਸਕ ਅਤੇ ਸਿਹਤ ਜਾਂਚ ਕਰਨਾ ਲਾਜ਼ਮੀ ਹੋਵੇਗਾ, ਸਿਰਫ ਉਨ੍ਹਾਂ ਲੋਕਾਂ ਨੂੰ ਰੇਲ ਗੱਡੀ ‘ਚ ਚੜ੍ਹਨ ਦੀ ਆਗਿਆ ਹੋਵੇਗੀ, ਜੋ ਕੋਰੋਨਾਵਾਇਰਸ ਨਾਲ ਸੰਕਰਮਣ ਦੇ ਕੋਈ ਸੰਕੇਤ ਨਹੀਂ ਦਿਖਾਉਣਗੇ।

ਏਸੀ ਕੋਚਾਂ ਦਾ ਤਾਪਮਾਨ ਥੋੜਾ ਜ਼ਿਆਦਾ ਰੱਖਿਆ ਜਾਵੇਗਾ:

ਕੋਰੋਨਾਵਾਇਰਸ ਫੈਲਣ ਤੋਂ ਰੋਕਣ ਲਈ ਇਨ੍ਹਾਂ ਰੇਲ ਵਿਭਾਗ ਨੇ ਗੱਡੀਆਂ ‘ਚ ਸਫ਼ਰ ਕਰਨ ਵਾਲੇ ਲੋਕਾਂ ਨੂੰ ਕੰਬਲ, ਚਾਦਰਾਂ ਅਤੇ ਤੌਲੀਏ ਆਦਿ ਨਹੀਂ ਦਿੱਤੇ ਜਾਣਗੇ। ਤਾਪਮਾਨ ਆਮ ਦਿਨਾਂ ਨਾਲੋਂ ਥੋੜ੍ਹਾ ਜਿਹਾ ਵੱਧ ਰੱਖਿਆ ਜਾਵੇਗਾ ਅਤੇ ਕੰਪਾਰਟਮੈਂਟਾਂ ਦੇ ਅੰਦਰ ਵੱਧ ਤੋਂ ਵੱਧ ਤਾਜ਼ੀ ਹਵਾ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇਗਾ।