‘ਦ ਖ਼ਾਲਸ ਬਿਊਰੋ :- ਭਾਰਤੀ ‘ਚ ਅੱਜ ਯਾਨਿ 12 ਮਈ ਤੋਂ ਰੇਲਵੇ ਵਿਭਾਗ ਨੇ 30 ਵਿਸ਼ੇਸ਼ ਰੇਲ ਗੱਡੀਆਂ ਨੂੰ ਚਲਾਉਣ ਦਾ ਸਮਾਂ ਜਾਰੀ ਕਰ ਦਿੱਤਾ ਹੈ। ਇਹ ਰੇਲ ਗੱਡੀਆਂ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਸ਼ੁਰੂ ਹੋਣਗੀਆਂ ਤੇ ਰਾਸਤੇ ‘ਚ ਆਉਣ ਵਾਲੇ ਸਟੇਸ਼ਨਾਂ ਜਿਵੇਂ ਕਿ ਹਾਵੜਾ, ਮੁੰਬਈ ਸੈਂਟਰਲ, ਅਹਿਮਦਾਬਾਦ, ਰਾਜੇਂਦਰ ਨਗਰ ਟਰਮੀਨਲ, ਬੰਗਲੁਰੂ, ਡਿਬਰੂਗੜ, ਬਿਲਾਸਪੁਰ, ਭੁਵਨੇਸ਼ਵਰ, ਜੰਮੂ-ਤਵੀ, ਚੇਨਈ, ਰਾਂਚੀ, ਮਡਗਾਂਵ, ਸਿਕੰਦਰਬਾਦ, ਤਿਰੂਵਨੰਤਪੁਰਮ ਅਤੇ ਅਗਰਤਲਾ ਲਈ ਚੱਲਣਗੀਆਂ।
ਹਾਲਾਂਕਿ ਇਨ੍ਹਾਂ ਰੇਲ ਗੱਡੀਆਂ ਦੀ ਟਿਕਟ ਬੁਕਿੰਗ ਕੱਲ੍ਹ 11 ਮਈ ਨੂੰ ਸ਼ਾਮ 6 ਵਜੇ ਤੋਂ ਹੀ ਸ਼ੁਰੂ ਹੋ ਚੁੱਕੀਆਂ ਸੀ। ਟਿਕਟਾਂ ਸਿਰਫ਼ ਆਈਆਰਸੀਟੀਸੀ ਦੀ ਆਨਲਾਈਨ ਵੈਬਸਾਈਟ ਤੋਂ ਬੁੱਕ ਹੀ ਕੀਤੀਆਂ ਜਾ ਸਕਦੀਆਂ ਹਨ। ਬੁਕਿੰਗ ਕਰਾਉਣ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਜਿਸ ਕਾਰਨ ਆਈਆਰਸੀਟੀਸੀ ਦੀ ਵੈਬਸਾਈਟ ਕਈ ਵਾਰ ਹੈਂਗ ਹੋ ਗਈ।
ਨਵੇਂ ਨਿਯਮਾਂ ਅਨੁਸਾਰ:
1. ਰੇਲ ਗੱਡੀਆਂ ਵਿੱਚ ਸੀਟ ਬੁਕਿੰਗ 7 ਦਿਨ ਪਹਿਲਾਂ ਕੀਤੀ ਜਾਏਗੀ।
2. ਤਤਕਾਲ ਬੁਕਿੰਗ ਨਹੀਂ ਹੋਵੇਗੀ।
3. ਆਰਏਸੀ ਟਿਕਟਾਂ ਉਪਲਬਧ ਨਹੀਂ ਹੋਣਗੀਆਂ।
4. ਏਜੰਟ ਟਿਕਟ ਬੁੱਕ ਨਹੀਂ ਕਰ ਸਕਣਗੇ।
5. ਯਾਤਰੀਆਂ ਦਾ 90 ਮਿੰਟ ਪਹਿਲਾਂ ਸਟੇਸ਼ਨ ‘ਤੇ ਪਹੁੰਚਣਾ ਲਾਜ਼ਮੀ ਹੈ।
6. ਰੇਲਗੱਡੀ ਸ਼ੁਰੂ ਹੋਣ ਤੋਂ 24 ਘੰਟੇ ਪਹਿਲਾਂ ਟਿਕਟ ਰੱਦ ਕਰਨ ਦੀ ਆਗਿਆ ਦਿੱਤੀ ਜਾਏਗੀ।
ਹੁਣ ਤੱਕ ਅਗਲੇ 7 ਦਿਨਾਂ ਲਈ ਸਪੈਸ਼ਲ ਰੇਲਗੱਡੀ ਦੀਆਂ 45,533 ਤੋਂ ਵੱਧ ਟਿਕਟਾਂ ਬੁੱਕ ਹੋਈਆਂ ਹਨ ਜਿਨ੍ਹਾਂ ਦੀ ਕੀਮਤ 16.15 ਕਰੋੜ ਰੁਪਏ ਹੈ।